ਕਪੂਰਥਲਾ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ‘ਸੁਲਤਾਨਪੁਰ ਲੋਧੀ ਸਮਾਰਟ ਸਿਟੀ’ ਪ੍ਰਾਜੈਕਟ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਸ ਪ੍ਰਾਜੈਕਟ ਸਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਤਿਆਰ ਕੀਤੀਆਂ ਗਈਆਂ ਪ੍ਰਾਜੈਕਟ ਰਿਪੋਰਟਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮੁੱਚੀ ਪਲਾਨਿੰਗ ਦੀ ਤਿਆਰ ਕੀਤੀ ਪ੍ਰਪੋਜ਼ਲ ਜਲਦ ਹੀ ਸਰਕਾਰ ਨੂੰ ਭੇਜੀ ਜਾ ਰਹੀ ਹੈ, ਤਾਂ ਜੋ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਜਾ ਸਕੇ।ਇਸ ਪ੍ਰਾਜੈਕਟ ਤਹਿਤ ਸੁਲਤਾਨਪੁਰ ਲੋਧੀ ਨੂੰ ਵਿਸ਼ਵ ਪੱਧਰੀ ਸ਼ਹਿਰ ਵਜੋਂ ਵਿਕਸਤ ਕਰਨ ਲਈ 271 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ, ਜਿਸ ਵਿਚ ਸ਼ਹਿਰ ਦਾ ਸੁੰਦਰੀਕਰਨ ਕਰਨ, ਸ਼ਹਿਰ ਦੇ ਚੱਪੇ-ਚੱਪੇ ’ਤੇ ਸੀ.ਸੀ.ਟੀ.ਵੀ ਕੈਮਰੇ ਲਗਾਉਣ, ਪ੍ਰਮੁੱਖ ਥਾਵਾਂ ’ਤੇ ਪਬਲਿਕ ਐਡਰੈਸ ਸਿਸਟਮ ਲਗਾਉਣ, ਵੇਰੀਏਬਲ ਮੈਸੇਜ ਡਿਸਪਲੇ ਅਤੇ ਵਾਟਰ ਕੁਆਲਿਟੀ ਸੈਂਸਰ ਆਦਿ ਲਗਾਏ ਜਾਣਾ ਸ਼ਾਮਿਲ ਹੈ।
ਸ਼ਹਿਰ ਵਿਚ ਇੰਟੀਗ੍ਰੇਟਿਡ ਕਮਾਂਡ ਐਂਡ ਸੈਂਟਰਲ ਸੈਂਟਰ, ਪ੍ਰਾਇਮਰੀ ਡਾਟਾ ਸੈਂਟਰ, ਡਿਜ਼ਾਸਟਰ ਰਿਕਵਰੀ ਸੈਂਟਰ ਅਤੇ ਨੈੱਟਵਰਕ ਸੈਂਟਰ ਸਥਾਪਿਤ ਕੀਤੇ ਜਾਣ ਦੀ ਤਜਵੀਜ਼ ਹੈ।ਉਨ੍ਹਾਂ ਦੱਸਿਆ ਕਿ ਸ਼ਹੀਦ ਊਧਮ ਸਿੰਘ ਚੌਕ ਤੋਂ ਗੁਰਦੁਆਰਾ ਹੱਟ ਸਾਹਿਬ ਤੱਕ ਦੇ ਰਸਤੇ ’ਤੇ ਸਟੋਨ ਪਿਚਿੰਗ, ਸ਼ਾਨਦਾਰ ਬਾਊਂਡਰੀ ਵਾਲ, ਸਜਾਵਟੀ ਦਰੱਖਤ, ਸਜਾਵਟੀ ਲਾਈਟਾਂ, ਸਮਾਰਟ ਪੋਲ, ਫੁਆਰੇ ਅਤੇ ਸੁੰਦਰੀਕਰਨ ਦੇ ਹੋਰ ਕੰਮ ਕੀਤੇ ਜਾਣਗੇ।ਪਵਿੱਤਰ ਬੇਈਂ ਦੀ ਸਟੋਨ ਪਿਚਿੰਗ ਅਤੇ ਰੇਲਿੰਗ ਕਰਨ ਤੋਂ ਇਲਾਵਾ ਇਸ ਦੀ ਕੰਕਰੀਟ ਲਾਈਨਿੰਗ, ਇੰਟਰਲਾਕਿੰਗ ਟਾਈਲਾਂ ਦੀ ਸੜਕ ਅਤੇ ਸੋਲਰ ਪਾਵਰ ਸਿਸਟਮ ਆਦਿ ਦੀ ਤਜਵੀਜ਼ ਹੈ।ਸ਼ਹੀਦ ਊਧਮ ਸਿੰਘ ਚੌਕ ਤੋਂ ਸੜਕ ਦੇ ਨਾਲ-ਨਾਲ ਬਿਜਲੀ ਦੀ ਅੰਡਰ ਗਰਾੳੂਂਡ ਵਾਇਰਿੰਗ, ਨਵੇਂ ਟਰਾਂਸਫਾਰਮਰ ਸਥਾਪਿਤ ਕੀਤੇ ਜਾਣ ਅਤੇ ਹੋਰ ਬਹੁਤ ਸਾਰੇ ਕਾਰਜਾਂ ਦੀ ਯੋਜਨਾ ਉਲੀਕੀ ਗਈ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਡੀ.ਐਸ.ਪੀ ਡਾ. ਮੁਕੇਸ਼, ਐਕਸੀਅਨ ਪੀ. ਡਬਲਿਊ.ਡੀ ਵਰਿੰਦਰ ਕੁਮਾਰ, ਐਕਸੀਅਨ ਡਰੇਨੇਜ ਅਜੀਤ ਸਿੰਘ, ਐਕਸੀਅਨ ਪਾਵਰਕਾਮ ਅਸ਼ਵਨੀ ਕੁਮਾਰ ਤੇ ਪਵਨ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …