ਕਪੂਰਥਲਾ, 2 ਮਾਰਚ (ਪੰਜਾਬ ਪੋਸਟ ਬਿਊਰੋ) – ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਬੂਲਪੁਰ ਵੱਲੋਂ ਦੋ ਰੋਜਾ ਬਲਾਕ ਪੱਧਰੀ ਖੇਡ ਟੂਰਨਾਮੈਂਟ ਨਹਿਰੂ ਯਵਾ ਕੇਂਦਰ ਦੇ ਜਿਲਾ ਯੂਥ ਕੋਆਰਡੀਨੇਟਰ ਮੈਡਮ ਸਵਾਤੀ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਏ.ਸੀ.ਟੀ ਐਮ.ਕੇ ਮੰਨਾ ਜੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਟਿੱਬਾ ਵਿਖੇ ਸਕੂਲ ਦੀ ਗਰਾਂਉਂਡ ਵਿੱਚ ਕਰਵਾਇਆ ਗਿਆ।ਜਿਸ ਵਿੱਚ ਬਾਸਕਿਟਬਾਲ, ਕਬੱਡੀ, ਦੌੜਾਂ, ਰੱਸਾ-ਕੱਸੀ, ਲੋਂਗ ਜੰਪ ਦੇ ਮੁਕਾਬਲੇ ਕਰਵਾਏ ਗਏ।ਪਹਿਲੇ ਦਿਨ ਦਾ ਸ਼ੁੱਭਆਰੰਭ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਲਖਬੀਰ ਸਿੰਘ ਸਟੇਟ ਐਵਾਰਡੀ ਦੀ ਯੋਗ ਅਗਵਾਈ ਹੇਠ ਅਤੇ ਪੀ.ਟੀ.ਆਈ, ਅਜੀਤਪਾਲ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ, ਮਨਦੀਪ ਸਿੰਘ, ਕਲੱਬ ਪ੍ਰਧਾਨ ਗੁਰਸੇਵਕ ਸਿੰਘ, ਨਹਿਰੂ ਯੂਵਾ ਕੇਂਦਰ ਤੋਂ ਸੰਦੀਪ ਸਿੰਘ ਦੀ ਦੇਖ ਰੇਖ ਹੇਠ ਹੋਇਆ।ਦੂਜੇ ਦਿਨ ਦੀਆਂ ਖੇਡਾਂ ਬਾਸਕਿਟਬਾਲ ਦੀਆਂ 6 ਟੀਮਾਂ, ਰੱਸਾਕੱਸ਼ੀ ਦੀਆਂ 4 ਟੀਮਾਂ, ਦੌੜਾਂ, ਕਬੱਡੀ ਦੀਆਂ 8 ਟੀਮਾਂ ਅਤੇ ਲੋਂਗ ਜੰਪ ਦੇ ਖਿਡਾਰੀਆਂ ਨੇ ਭਾਗ ਲਿਆ।
ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਤੇ ਤੀਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਕਲੱਬ ਵੱਲੋਂ ਨਕਦੀ ਇਨਾਮ ਦੇ ਨਾਲ ਨਾਲ ਸਰਟੀਫਿਕੇਟ ਅਤੇ ਯਾਦਗਿਰੀ ਚਿਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸੇ ਤਰਾਂ ਰੱਸਾਕਸੀ, ਦੌੜਾਂ ਮੁਕਾਬਲੇ ‘ਚ ਪਹਿਲੇ, ਦੂਜੇ ਤੇ ਤੀਜੇ ਨੰਬਰ ‘ਤੇ ਆੳਣ ਵਾਲੀਆਂ ਟੀਮਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਨਾਮਾਂ ਦੀ ਵੰਡ ਸਮੇਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਟਿੱਬਾ ਦੇ ਪ੍ਰਿੰਸੀਪਲ ਲਖਬੀਰ ਸਿੰਘ ਸਟੇਟ ਅਵਾਰਡੀ ਤੇ ਪੀ.ਟੀ.ਆਈ, ਅਜੀਤਪਾਲ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ, ਮਨਦੀਪ ਸਿੰਘ, ਪਲਵਿੰਦਰ ਕੋਰ ਦੀ ਦੇਖ ਰੇਖ ਹੇਠ ਕਲੱਬ ਪ੍ਰਧਾਨ ਗੁਰਸੇਵਕ ਸਿੰਘ, ਨਹਿਰੂ ਯੂਵਾ ਕੇਂਦਰ ਤੋਂ ਸੰਦੀਪ ਸਿੰਘ, ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਗੁਰਜੀਤ ਕੋਰ, ਪਰਵਿੰਦਰ ਸਿੰਘ ਸੋਢੀ, ਜਸਵਿੰਦਰ ਸਿੰਘ ਭਗਤ, ਭਰਪੂਰ ਕੋਰ, ਰਾਜਵਿੰਦਰ ਕੋਰ, ਕੁਲਦੀਪ ਕੋਰ ਗੁਰਜੀਤ ਕੋਰ, ਪਰਵਿੰਦਰ ਸਿੰਘ ਸੋਢੀ, ਜਸਵਿੰਦਰ ਸਿੰਘ ਭਗਤ, ਭਰਪੂਰ ਕੋਰ, ਰਾਜਵਿੰਦਰ ਕੋਰ, ਕੁਲਦੀਪ ਕੋਰ, ਕਲੱਬ ਪ੍ਰਧਾਨ ਗੁਰਸੇਵਕ ਸਿੰਘ, ਨਹਿਰੂ ਯੂਵਾ ਕੇਂਦਰ ਤੋਂ ਸੰਦੀਪ ਸਿੰਘ ਨੇ ਕੀਤਾ ਅਤੇ ਕਿਹਾ ਕੇ ਖਿਡਾਰੀ ਖੇਡ ਨੂੰ ਖੇਡ ਭਾਵਨਾ ਨਾਲ ਹੀ ਖੇਡਣ, ਕਿਉਂਕਿ ਖੇਡਾਂ ਸਾਡੇ ਵਿੱਚ ਧਰਮ ਨਿਪੱਖਤਾ, ਸਹਿਣਸ਼ੀਲਤਾ ਅਤੇ ਪ੍ਰੇਮ ਪਿਆਰ ਦੀ ਭਾਵਨਾ ਦਾ ਵਿਕਾਸ ਕਰਦੀਆਂ ਹਨ ਅਤੇ ਨਾਲ ਨਾਲ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …