Sunday, October 11, 2026

ਕੈਬਨਿਟ ਮੰਤਰੀ ਸੋਨੀ ਨੇ ਧਰਮਸ਼ਾਲਾ ਨੂੰ 2.50 ਲੱਖ ਅਤੇ ਸ੍ਰੀਵਾਸਤਵਾ ਸਭਾ ਨੂੰ ਦਿੱਤਾ 2 ਲੱਖ ਦਾ ਦਿੱਤਾ ਚੈਕ

ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਵੱਲੋਂ ਵਾਰਡ ਨੰ: 61 ਅਧੀਨ ਪੈਂਦੇ PPNJ0403202005ਇਲਾਕੇ ਨਮਕ ਮੰਡੀ, ਸ਼ਕਤੀ ਨਗਰ, ਕਿਲਾ ਭੰਗੀਆਂ ਅਤੇ ਬਾਜ਼ਾਰ ਭੜਪੂੰਜਿਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ ਅਤੇ ਭਰੋਸਾ ਦਿੱਤਾ ਕਿ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਆਉਂਦੇ ਕੁੱਝ ਦਿਨਾਂ ਵਿੱਚ ਦੂਰ ਕਰ ਦਿੱਤੀਆਂ ਜਾਣਗੀਆਂ।ਸੋਨੀ ਨੇ ਦੱਸਿਆ ਕਿ ਵਾਰਡ ਨੰ: 61 ਵਿੱਚ ਐਲ.ਈ.ਡੀ ਲਾਈਟਾਂ ਦਾ ਕੰਮ ਲੱਗਭੱਗ ਮੁਕੰਮਲ ਹੋ ਚੁੱਕਾ ਹੈ ਅਤੇ ਵਿਕਾਸ ਦੇ ਕਾਰਜ 80 ਫੀਸਦੀ ਤੋਂ ਜਿਆਦਾ ਮੁਕੰਮਲ ਕਰ ਲਏ ਗਏ ਹਨ।
ਸੋਨੀ ਵੱਲੋਂ ਧਰਮਸ਼ਾਲਾ ਠੂਠਾ ਮੱਲ ਹਰਦਿਆਲ ਸਿੰਘ ਦੇ ਵਿਕਾਸ ਲਈ 2.50 ਲੱਖ ਰੁਪਏ ਦਾ ਚੈਕ ਗਿਆ ਅਤੇ ਕਿਲਾ ਭੰਗੀਆਂ ਵਿਖੇ ਸਥਿਤ ਕਾਯਸਥ ਸ੍ਰੀਵਾਸਤਵ ਸਭਾ ਨੂੰ 2 ਲੱਖ ਰੁਪੲੈ ਦਾ ਚੈਕ ਭੇਂਟ ਕੀਤਾ।ਉਨਾਂ ਦੱਸਿਆ ਕਿ ਜਲਦ ਹੀ ਇਲਾਕੇ ਵਿੱਚ ਕੈਂਪ ਲਗਾ ਕੇ ਬੁਢਾਪਾ, ਵਿਧਵਾ ਅਤੇ ਦਿਵਆਂਗ ਵਿਅਕਤੀਆਂ ਦੀ ਪੈਨਸ਼ਨ ਦੇ ਫਾਰਮ ਭਰੇ ਜਾਣਗੇ।
           ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਮਹੇਸ਼ ਖੰਨਾ, ਗੁਰਦੇਵ ਦਾਰਾ, ਏ.ਸੀ.ਪੀ ਸੁਖਜਿੰਦਰ ਸਿੰਘ ਭੱਲਾ, ਵਿੱਕੀ ਦੱਤਾ, ਓਮ ਪ੍ਰਕਾਸ਼ ਸ੍ਰੀਵਾਸਤਵਾ, ਬੌਬੀ ਕੁਮਾਰ, ਕਾਕਾ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …