ਭੀਖੀ, 5 ਮਾਰਚ (ਪੰਜਾਬ ਪੋਸਟ – ਕਮਲ ਜਿੰਦਲ) – ਹੋਡਲਾ ਕਲਾਂ ਦੀ ਪਾਰਕ ਵਾਲੀ ਧਰਮਸ਼ਾਲਾ ਵਿੱਚ ਪਿੰਡ ਦੀ ਭਲਾਈ ਅਤੇ ਮਾਲ ਡੰਗਰ ਦੀ ਤੰਦਰੁਸਤੀ ਲਈ
ਲੜੀਵਾਰ 25ਵਾਂ ਧਾਰਮਿਕ ਸਮਾਗਮ ਕਰਵਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉੋਪਰੰਤ ਰਾਤ ਦੇ ਦੀਵਾਨਾਂ ਵਿੱਚ ਭਾਈ ਰਾਮ ਸਿੰਘ ਢੈਪਈ, ਭਾਈ ਤਰਸੇਮ ਸਿੰਘ ਪ੍ਰੀਤ, ਸ਼ਿੰਗਾਰਾ ਸਿੰਘ ਸਾਜਣ, ਬਲਵਿੰਦਰ ਸਿੰਘ ਵਿੱਕੀ ਅਤੇ ਜਸਕਰਨ ਸਿੰਘ ਲਹਿਰੀ ਦੇ ਢਾਡੀ ਜਥਿਆਂ ਨੇ ਯੋਧਿਆਂ ਦੀਆਂ ਇਤਿਹਾਸਕ ਤੇ ਧਾਰਮਿਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਸਮਾਗਮ ਦੀ ਸਫ਼ਲਤਾ ‘ਚ ਕਮੇਟੀ ਸੇਵਾਦਾਰ ਭਾਈ ਬਲਦੇਵ ਸਿੰਘ ਵਿਰਕ, ਜਸਪਾਲ ਖੁਰਮੀ, ਅੰਗ੍ਰੇਜ ਸਿਘ, ਸੁਰਜੀਤ ਵਿਰਕ, ਸਾਹਬਜਿੰਦਰ, ਪਰਮਜੀਤ ਪੰਮੀ, ਡਾਕਟਰ ਜਸਪਾਲ, ਰਵਿੰਦਰ ਖੁਰਮੀ, ਪੰਮਾ ਖਾਰਾ, ਬਲਵਿੰਦਰ, ਕੁਲਵਿੰਦਰ ਨੰਬਰਦਾਰ, ਨਿੰਦੀ ਵਿਰਕ ਅਤੇ ਦੀਪੀ ਵਿਰਕ ਦਾ ਵਿਸ਼ੇਸ਼ ਸਹਿਯੋਗ ਰਿਹਾ।ਭੋਗ ਉਪਰੰਤ ਜਲੇਬੀਆਂ ਤੇ ਦਾਲ ਫੁਲਕੇ ਦਾ ਲੰਗਰ ਅਤੁੱਟ ਵਰਤਿਆ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media