Thursday, September 19, 2024

 ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਮਗਾ ਜੇਤੂ ਖੁਸ਼ਬੀਰ ਕੌਰ ਦਾ ਖ਼ਾਲਸਾ ਕਾਲਜ ਵੂਮੈਨ ਵਿੱਚ ਸ਼ਾਨਦਾਰ ਸਵਾਗਤ

ਗਰੀਬੀ ਅਤੇ ਸੱਟ ਦੇ ਬਾਵਜੂਵ ਵੀ ਨਹੀਂ ਮੰਨੀ ਹਾਰ – ਖੁਸ਼ਬੀਰ

PPN06101423

ਅੰਮ੍ਰਿਤਸਰ, 6 ਅਕਤੂਬਰ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਪ੍ਰਸਿੱਧ ਐਥਲੀਟ ਖੁਸ਼ਬੀਰ ਕੌਰ ਜਿਸਨੇ ਕੋਰੀਆ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਦੁਨੀਆ ਵਿੱਚ ਨਾਂ ਰੌਸ਼ਨ ਕੀਤਾ, ਨੂੰ ਕਾਲਜ ਦੇ ਵਿਹੜੇ ਵਿੱਚ ਪੁੱਜਣ ‘ਤੇ ਅੱਜ ਨਿੱਘਾ ਸਵਾਗਤ ਕੀਤਾ ਗਿਆ।ਉਸ ਦੀਆਂ ਸਾਥਣਾਂ, ਅਧਿਆਪਕਾਂ ਤੇ ਖਿਡਾਰੀਆਂ ਨੇ ਖੁਸ਼ਬੀਰ ਨੂੰ ਤਮਗਾ ਜਿੱਤਣ ਦੇ ਬਾਅਦ ਇੱਥੇ ਪਹਿਲੀ ਵਾਰ ਪਹੁੰਚਣ ‘ਤੇ ਅੱਖਾਂ ‘ਤੇ ਬਿਠਾ ਲਿਆ।
ਇਸ ਤੋਂ ਪਹਿਲਾਂ ਖੁਸ਼ਬੀਰ ਜਦ ਦਿੱਲੀ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤਾਂ ਉਸਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਫੁੱਲ ਮਾਲਾਵਾਂ ਨਾਲ ਸਵਾਗਤ ਕੀਤਾ।ਇਸਦੇ ਬਾਅਦ ਖੁਸ਼ਬੀਰ ਕੌਰ ਨੂੰ ਖੁੱਲ੍ਹੀ ਜੀਪ ਵਿੱਚ ਬਿਠਾਕੇ ਇਕ ਜਲੂਸ ਦੇ ਰੂਪ ਵਿੱਚ ਕਾਲਜ ਵਿੱਚ ਲਿਆਇਆ ਗਿਆ, ਜਿੱਥੇ ਪਹਿਲਾਂ ਤੋਂ ਹੀ ਮੌਜ਼ੂਦ ਕਾਲਜ ਅਧਿਆਪਕਾਂ ਤੇ ਵਿਦਿਆਰਥਣਾਂ ਨੇ ਢੋਲ ਦੇ ਡੱਗੇ ‘ਤੇ ਉਸਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਇੰਚੀਓਨ (ਕੋਰੀਆ) ਸਥਿਤ ਹੋਈ ਏਸ਼ੀਆਡ ਖੇਡਾਂ ਵਿੱਚ ਖੁਸ਼ਬੀਰ ਨੇ 20 ਕਿਲੋਮੀਟਰ ਦੀ ਦੂਰੀ 1 ਘੰਟੇ 33 ਮਿੰਟ ਵਿੱਚ ਪੈਦਲ ਚਾਲ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਕੇ ਭਾਰਤ ਦੀ ਪਹਿਲੀ ਔਰਤ ਖਿਡਾਰੀ ਹੋਣ ਦਾ ਖਿਤਾਬ ਹਾਸਲ ਕੀਤਾ ਹੈ।

PPN06101424
ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਖੁਸ਼ਬੀਰ ਨੇ ਕਿਹਾ ਕਿ ਉਹ ਇਕ ਗਰੀਬ ਪਰਿਵਾਰ ਨਾਲ ਸਬੰਧਿਤ ਹੈ ਅਤੇ ਇਸ ਮੁਕਾਮ ਵਿੱਚ ਪਹੁੰਚਣ ਦਾ ਰਾਹ ਸੌਖਾ ਨਹੀਂ ਸੀ।ਉਸਨੇ ਆਪਣਾ ਦਰਦ ਪ੍ਰਗਟ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਉਸਦਾ ਮਸਲ ਪੁੱਲ ਹੋ ਗਿਆ ਸੀ ਪਰ ਇਸ ਸੱਟ ਦੇ ਬਾਵਜੂਦ ਵੀ ਉਸਨੇ ਹਿੰਮਤ ਨਹੀਂ ਹਾਰੀ ਅਤੇ ਉਸਨੇ ਆਪਣਾ ਅਭਿਆਸ ਜਾਰੀ ਰੱਖਿਆ। ਉਸਨੇ ਕਿਹਾ ਕਿ ਉਸਨੂੰ ਖੁਸ਼ੀ ਹੈ ਕਿ ਉਹ ਏਸ਼ੀਅਡ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਉਹ ਆਪਣੇ ਪਰਿਵਾਰ, ਕਾਲਜ, ਸੂਬਾ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕੀ।ਆਪਣੇ ਵਰਗੀਆਂ ਹੋਰ ਕੁੜੀਆਂ ਨੂੰ ਸੰਦੇਸ਼ ਦਿੰਦੇ ਹੋਏ ਖੁਸ਼ਬੀਰ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਲੜਕੀਆਂ ਖਾਸ ਕਰ ਪੇਂਡੂ ਇਲਾਕੇ ਵਿੱਚ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਅੱਗੇ ਵੱਧਣ ਦਾ ਮੌਕਾ ਪ੍ਰਦਾਨ ਕੀਤਾ ਜਾਵੇ। ਖੁਸ਼ਬੀਰ ਨੇ ਭਵਿੱਖ ਦੀ ਯੋਜਨਾ ਸਬੰਧੀ ਕਿਹਾ ਕਿ ਆਉਣ ਵਾਲੇ ਉਲਪਿੰਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਤਮਗਾ ਹਾਸਲ ਕਰੇਗੀ।
ਕਾਲਜ ਡਾ. ਪ੍ਰਿੰ: ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਵਿਦਿਆਰਥਣ ਖੁਸ਼ਬੀਰ ਨੇ ਅੰਤਰਰਾਸ਼ਟਰੀ ਪੱਧਰ ‘ਤੇ ਲੋਹਾ ਮਨਵਾਉਂਦੇ ਹੋਏ ਦੇਸ਼ ਦਾ ਨਾਂ ਰੌਸ਼ਨ ਕੀਤਾ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਉਲਪਿੰਕ ਖੇਡਾਂ ਵਿੱਚ ਹਿੱਸਾ ਲਵੇਗੀ।ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਦੇ ਹੁੰਦਿਆ ਹੋਇਆ ਅਤੇ ਇਕ ਦੂਰ-ਦੁਰਾਂਡੇ ਦੇ ਪੇਂਡੂ ਖ਼ੇਤਰ ਨਾਲ ਸਬੰਧਿਤ ਹੋਣ ਦੇ ਬਾਵਜੂਦ ਵੀ ਖੁਸ਼ਬੀਰ ਨੇ ਕਦੇ ਹਾਰ ਨਹੀਂ ਮੰਨ੍ਹੀ ਅਤੇ ਲਗਾਤਾਰ ਅੱਗੇ ਹੀ ਵਧਦੀ ਗਈ।ਇਸ ਮੌਕੇ ਪ੍ਰੋ: ਜਤਿੰਦਰ ਕੌਰ, ਹਰਜਿੰਦਰ ਚੱਠਾ, ਮਨਜੀਤ ਸਿੰਘ, ਸੁਮਨ ਨਈਅਰ, ਖੇਡ ਵਿਭਾਗ ਦੀ ਮੁੱਖੀ ਸੁਖਦੀਪ ਕੌਰ, ਖੁਸ਼ਬੀਰ ਦੀ ਮਾਤਾ ਜਸਬੀਰ ਕੌਰ, ਭੈਣ ਹਰਜੀਤ ਕੌਰ ਅਤੇ ਵੱਡੀ ਗਿਣਤੀ ਅਧਿਆਪਕ ਸਟਾਫ਼ ਤੇ ਵਿਦਿਆਰਥਣਾਂ ਮੌਜ਼ੂਦ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply