Thursday, July 9, 2026

ਲੌਂਗੋਵਾਲ ਹਸਪਤਾਲ ਨੂੰ ਕਰੋਨਾ ਵਾਇਰਸ ਇਲਾਜ਼ ਤੇ ਸੰਭਾਲ ਕੇਂਦਰ ਬਣਾਉਣ ਦੀ ਮੰਗ

ਆਮ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਣ ਦੀ ਬਜ਼ਾਏ ਹਮਦਰਦੀ ਨਾਲ ਪੇਸ਼ ਆਵੇ ਪੁਲਿਸ ਸਟਾਫ

ਸੰਗਰੂਰ, 31 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਲਾਕੇ ਦੀਆਂ ਜਨਤਕ ,ਜਮਹੂਰੀ ਅਤੇ ਲੋਕ ਪੱਖੀ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ Corona Virus(ਉਗਰਾਹਾਂ), ਤਰਕਸ਼ੀਲ ਸੁਸਾਇਟੀ ਪੰਜਾਬ, ਡੈਮੋਕਰੈਟਿਕ ਟੀਚਰਜ਼ ਫਰੰਟ `ਦੇਸ਼ ਭਗਤ ਯਾਦਗਾਰ ਕਮੇਟੀ, ਪ੍ਰਗਤੀਸੀਲ ਵਿਚਾਰ ਮੰਚ ਨੇ ਕਰੋਨਾਵਾਇਰਸ ਬਿਮਾਰੀ ਦੇ ਫੈਲਾਅ ‘ਤੇ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਸਮਾਜਿਕ ਤੌਰ ‘ਤੇ ਜੁੜੇ ਰਹਿਣ ਦੀ ਅਪੀਲ ਕੀਤੀ ਹੈ।
             ਆਗੂਆਂ ਨੇ ਕਰੋਨਾਵਾਇਰਸ ਦੇ ਟਾਕਰੇ ਲਈ ਕੀਤੇ ਪ੍ਰਬੰਧਾਂ ਦਾ ਜਿਕਰ ਕਰਦਿਆਂ ਦੱਸਿਆ ਕਿ 15 ਪਿੰਡਾਂ ਲਈ ਇਕੋ ਸਰਕਾਰੀ ਹਸਪਤਾਲ ਮੈਡੀਕਲ ਸਟਾਫ਼, ਡਾਕਟਰਾਂ, ਜਰੂਰੀ ਮੈਡੀਕਲ ਸਾਜ਼ੋ ਸਮਾਨ ਦੀ ਘਾਟ ਨਾਲ ਜੂਝ ਰਿਹਾ ਹੈ।ਜਿਸ ਕਰਕੇ ਮਰੀਜ਼ ਅਕਸਰ ਨਿਰਾਸ਼ ਹੋ ਕੇ ਮੁੜ ਜਾਂਦੇ ਹਨ।
                ਜਥੇਬੰਦੀਆਂ ਦੇ ਆਗੂਆਂ ਜਸਵਿੰਦਰ ਸੋਮਾ, ਰਣਜੀਤ ਸਿੰਘ, ਸੁਰਜੀਤ ਭਪਨਾ, ਜੁਝਾਰ ਲੌਂਗੋਵਾਲ, ਮਾ. ਬਲਵੀਰ ਚੰਦ ਲੌਂਗੋਵਾਲ, ਕਮਲਜੀਤ ਵਿੱਕੀ, ਅਜਾਇਬ ਸਿੰਘ, ਦਾਤਾ ਨਮੋਲ, ਅਨਿਲ ਕੁਮਾਰ ਤੇ ਲਖਵੀਰ ਲੱਖੀ ਆਦਿ ਨੇ ਹਸਪਤਾਲ ਦੀ ਇਸ ਵਿਸ਼ਾਲ ਇਮਾਰਤ ਨੂੰ ਇਲਾਜ਼ ਕੇਂਦਰ ਬਨਾਉਣ ਦੀ ਥਾਂ ਸਿਰਫ ਟੈਸਟਿੰਗ ਸੈਂਟਰ ਬਨਾਉਣਾ ਵੀ ਲੋਕਾਂ ਦੀ ਸਿਹਤ ਨਾਲ ਇੱਕ ਖਿਲਵਾੜ ਦੱਸਦਿਆਂ ਇਥੇ ਕਰੋਨਾਵਾਇਰਸ ਦਾ ਇਲਾਜ਼ ਫੋਰੀ ਸ਼ੁਰੂ ਕਰਨ ਦੀ ਮੰਗ ਕੀਤੀ। ਜਥੇਬੰਦੀਆ ਨੇ ਜਿਥੇ ਆਮ ਲੋਕਾਂ ਨੂੰ ਕਰਫਿਊ ਦੌਰਾਨ ਘਰੇ ਰਹਿਣ ਅਤੇ ਸਿਰਫ ਐਮਰਜੈਂਸੀ ਹਾਲਾਤਾਂ ਵਿੱਚ ਘਰਾਂ ਤੋਂ ਬਾਹਰ ਨਿਕਲਣ ਲਈ ਕਿਹਾ, ਉਥੇ ਪੁਲਿਸ ਸਟਾਫ ਨੂੰ ਆਮ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਣ ਦੀ ਬਜ਼ਾਏ ਸਮਝਾਉਣ ਅਤੇ ਹਮਦਰਦੀ ਨਾਲ ਪੇਸ਼ ਆਉਣ ਦੀ ਵੀ ਅਪੀਲ ਕੀਤੀ।ਤਾਂ ਜੋ ਬਿਮਾਰੀ ਦਾ ਟਾਕਰਾ ਉਲਝਣ ਦੀ ਬਜ਼ਾਏ ਰਲ ਮਿਲ ਕੇ ਕੀਤਾ ਜਾ ਸਕੇ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …