Friday, September 25, 2026

ਸਿਹਤ ਵਿਭਾਗ ਨੇ ਸੁਜਾਨਪੁਰ ਵਿੱਚ ਘਰ-ਘਰ ਕਰਵਾਇਆ ਕੋਰੋਨਾ ਸਰਵੇ

ਮੁਹੱਲਾ ਸੇਖਾਂ ਵਿਖੇ ਇਕਾਂਤਵਾਸ ਕੀਤੇ ਘਰ੍ਹਾਂ ‘ਚ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਕੀਤੀ ਜਾਂਚ

ਪਠਾਨਕੋਟ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸੁਜਾਨਪੁਰ ਵਿਖੇ ਕਰੋਨਾ ਵਾਈਰਸ ਦੇ ਪਾਜ਼ਟਿਵ ਕੇਸ ਮਿਲਣ ਤੋਂ ਬਾਅਦ ਜਿਲ੍ਹਾ ਪ੍ਰਸਾਸਨ ਵੱਲੋਂ ਪੂਰੀ ਤਰ੍ਹਾਂ ਨਾਲ PPNJ0804202009ਕਰਫਿਊ ਲਾਗੂ ਕਰ ਦਿੱਤਾ ਹੋਇਆ ਹੈ।ਜਿਸ ਦੋਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੂਰੇ ਸੁਜਾਨਪੁਰ ਵਿੱਚ ਕੋਰੋਨਾ ਸਰਵੇ ਕਰਵਾ ਕੇ ਡਾਟਾ ਇਕੱਠਾ ਕੀਤਾ ਗਿਆ ਕਿ ਕੋਈ ਵਿਅਕਤੀ ਕਿਸੇ ਗੰਭੀਰ ਬੀਮਾਰੀ ਨਾਲ ਪੀੜਿਤ ਤਾਂ ਨਹੀਂ ਇਸ ਤੋਂ ਇਲਾਵਾ ਲੋਕਾਂ ਵਿੱਚ ਕਰੋਨਾ ਦੇ ਲੱਛਣ ਤਾਂ ਨਹੀਂ ਪਾਏ ਜਾ ਰਹੇ।
                  ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੁਹੱਲਾ ਸੇਖਾ ਵਿਖੇ ਇਕਾਂਤਵਾਸ ਕੀਤੇ ਖੇਤਰ ਅੰਦਰ ਵਿਸ਼ੇਸ ਤੋਰ ‘ਤੇ ਜਾਂਚ ਕੀਤੀ ਗਈ। ਦੋ ਵੱਖ ਵੱਖ ਟੀਮਾਂ ਵੱਲੋਂ ਮੁਹੱਲਾ ਸੇਖਾਂ ਦੇ ਉਨ੍ਹਾਂ ਘਰ੍ਹਾਂ ਦੇ ਹਰੇਕ ਮੇਂਬਰ ਦੀ ਸਿਹਤ ਦੀ ਜਾਂਚ ਕੀਤੀ ਅਤੇ ਘਰ ਦੇ ਬਾਹਰ ਏਕਾਂਤਵਾਸ ਦੇ ਸਟਿਕਰ ਲਗਾਏ ਗਏ।ਜਿਕਰਯੋਗ ਹੈ ਕਿ ਇਨ੍ਹਾਂ ਘਰ੍ਹਾਂ ਵਿੱਚ ਜਰੂਰੀ ਸਮਾਨ ਜਿਲ੍ਹਾ ਪ੍ਰਸਾਸਨ ਪਹੁੰਚਾ ਰਿਹਾ ਹੈ। ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੁਜਾਨਪੁਰ ਸਿਵਲ ਹਸਪਤਾਲ ਸੁਜਾਨਪੁਰ ਦੇ ਸਾਹਮਣੇ ਸਥਿਤ ਸਾਗਰ ਮੈਡੀਕੋਜ ਅਤੇ ਦੁਸ਼ਅੰਤ ਮੈਡੀਕੋਜ ਕਰਫਿਊ ਦੋਰਾਨ ਅਗਲੇ ਹੁਕਮਾਂ ਤੱਕ ਖੋਲਣ ਦੀ ਛੋਟ ਦਿੱਤੀ ਗਈ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …