Wednesday, October 22, 2025
Breaking News

ਮੰਡੀਆਂ ਵਿੱਚ ਨਰਮੇ ਦੀ ਫਸਲ ਸਬੰਧੀ ਕਿਸਾਨਾਂ ਦੀ ਪ੍ਰਾਈਵੇਟ ਵਪਾਰੀਆਂ ਵਲੋਂ ਲੁੱਟ ਸੰਬੰਧੀ ਮੰਗ ਪੱਤਰ-

PPN08101412ਬਠਿੰਡਾ, 8 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਭਾਰਤੀ  ਕਿਸਾਨ  ਯੂਨੀਅਨ, ਏਕਤਾ ਸਿੱਧੂਪੁਰ ਵਲੋਂ ਉੱਤਰੀ ਜੋਨ  ਕਪਾਹ ਨਿਗਮ ਸੀ.ਸੀ.ਆਈ ਅਧਿਕਾਰੀ ਬਠਿੰਡਾ ਨੂੰ ਸੈਕੜਿਆਂ ਦੀ ਗਿਣਤੀ  ਵਿੱਚ ਕਿਸਾਨਾਂ ਨੇ ਇੱਕ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਜੋ ਮੰਡੀਆਂ ਵਿੱਚ ਨਰਮੇ  ਦੀ ਆ ਰਹੀ ਫਸਲ ਸਬੰਧੀ ਕਿਸਾਨਾਂ ਦੀ ਪ੍ਰਾਈਵੇਟ  ਵਪਾਰੀਆਂ ਵਲੋਂ ਲੁੱਟ  ਕੀਤੀ ਜਾ ਰਹੀ ਹੈ।ਸੀ ਸੀ ਆਈ ਮੰਡੀਆ ਵਿੱਚ ਦਖ਼ਲ ਦੇ ਕੇ ਵਪਾਰੀਆਂ ਦੇ ਬਰਾਬਰ ਨਰਮੇ ਦੀ ਖਰੀਦ ਸ਼ੁਰੂ ਕਰੇ ਤਾਂ ਕਿ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਬਚਾਇਆ ਜਾ ਸਕੇ। ਸੀ.ਸੀ. ਆਈ.  ਨੂੰ 15 ਦਿਨ ਪਹਿਲਾ ਨਰਮੇ ਦੀ ਖ਼ਰੀਦ ਸ਼ੁਰੂ ਕਰਨੀ ਚਾਹੀਦੀ ਸੀ। ਇਨ੍ਹਾਂ ਦੀ ਖਰੀਦ ਲੇਟ ਹੋਣ ਕਾਰਨ ਅੱਜ ਕਿਸਾਨਾਂ ਦੀ ਲੁੱਟ ਹੋ ਰਹੀ ਹੈ, ਕਿਉਂਕਿ ਪਹਿਲਾ ਕਿਸਾਨ  ਕੁਦਰਤ  ਦੀ ਮਾਰ ਹੇਠ ਆ ਗਿਆ ਹੁਣ ਭਾਅ ਪੱਖੋਂ ਲੁੱਟਿਆ ਜਾਂ ਰਿਹਾ ਹੈ।ਇਸ ਕਰਕੇ ਕਿਸਾਨੀ ਤਬਾਹ ਹੋ ਰਹੀ ਹੈ ਅਤੇ ਕਿਸਾਨ ਖੁਦਕੁਸ਼ੀਆਂ ਵੱਲ ਵੱਧ ਰਿਹਾ ਹੈ, ਜੇਕਰ  ਸਰਕਾਰੀ ਏਜੰਸੀ ਨੇ ਖਰੀਦ ਜ਼ਲਦੀ ਸ਼ੁਰੂ ਨਾ ਕੀਤੀ ਤਾਂ ਜਥੇਬੰਦੀ ਮਜ਼ਬੂਰਨ ਅਗਰੇਲਾ ਸਖ਼ਤ ਤੋਂ ਸਖ਼ਤ ਕਦਮ ਚੁੱਕੇਗੀ ਕਿਉਕਿ ਪਹਿਲਾ ਡੋਬਾ, ਸੋਕਾਂ ਅਤੇ ਫਸਲ ਪੱਕਣ ਵੇਲੇ ਨਰਮੇ ਨੂੰ ਝੁਲਸ ਰੋਗ ਪੈਣ ਕਾਰਨ ਅੱਜ ਦੇ ਕਿਸਾਨ ਦੀ ਹਾਲਤ ਦਿਨੋਂ ਦਿਨ  ਵਿਘੜਦੀ ਜਾ ਰਹੀ ਹੈ ਪਰ ਸਰਕਾਰਾਂ ਕਿਸਾਨੀ ਕਿੱਤੇ ਨੂੰ ਬਚਾਉਣ ਲਈ ਕੋਈ ਠੋਸ  ਕਦਮ ਨਹੀ ਚੁੱਕ  ਰਹੀਆ  ਕਿਉਕਿ ਬਣਦਾ ਤਾਂ ਇਹ ਸੀ ਕਿ ਡਾ ਸੁਆਮੀ ਨਾਥਨ ਦੀ ਰਿਪੋਟ ਮੁਤਾਬਿਕ ਕਿਸਾਨੀ ਜੀਨਸਾ ਦੇ ਭਾਅ ਦਿੱਤੇ ਜਾਂਦੇ ਤਾਂ ਅੱਜ ਦੇ ਕਿਸਾਨ ਦੀ  ਹਾਲਤ ਇੰਨੀ ਬੁਰੀ ਨਹੀ ਹੋਣੀ ਸੀ।ਬੀ ਕੇ ਯੂ ਸਿੱਧੂਪੁਰ ਮੰਗ ਕਰਦੀ ਹੈ ਕਿ ਕਿਸਾਨਾਂ ਨੂੰ ਯੋਗ ਮੁਆਵਜ਼ਾਂ ਦਿੱਤਾ ਜਾਵੇ। ਇਸ ਮੌਕੇ ਹਾਜ਼ਰ ਆਗੂ ‘ਚ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ  ਕੋਟੜਾ, ਬਲਵਿੰਦਰ ਸਿੰਘ, ਝੂਬਾ, ਰੇਸ਼ਮ ਸਿੰਘ, ਭੋਲਾ ਸਿੰਘ, ਰਣਜੀਤ ਸਿੰਘ, ਸੁਖਦਰਸ਼ਨ ਸਿੰਘ ਖੇਮੂਆਣਾ ਆਦਿ ਆਗੂ ਸ਼ਾਮਲ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply