Saturday, July 25, 2026

ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪੰਜਾਬੀਆਂ ਦੀ ਕਮਰ ਤੋੜਨ ਦਾ ਲਿਆ ਹੈ ਫੈਸਲਾਾ- ਰਿੰਟੂ

ਹੁਣ ਮੋਟਰ ਵਹੀਕਲ ਟੈਕਸ ਵਿੱਚ 2 ਪ੍ਰਤਿਸ਼ਤ ਕੀਤਾ ਵਾਧਾ

PPN08101425

ਅੰਮ੍ਰਿਤਸਰ। ਜਨਤਾ ਨੂੰ ਵਿਕਾਸ ਦੇ ਝੂਠੇ ਸੁਪਨੇ ਵਿਖਾਉਣ ਵਾਲੀ ਅਕਾਲੀ-ਭਾਜਪਾ ਗਠਬੰਧਨ ਸਰਕਾਰ ਦੀ ਅਸਲ ਵਿੱਚ ਆਰਥਿਕ ਹਾਲਤ ਇੰਨੀ ਪਤਲੀ ਹੋ ਗਈ ਹੈ ਕਿ ਹੁਣ ਟੈਕਸਾਂ ਦੇ ਜਰਇਏ ਜਨਤਾ ਦੀ ਜੇਬਾਂ ‘ਤੇ ਡਾਰੇ ਮਾਰਨ ਦੀ ਤਿਆਰੀ ਕਰ ਚੁੱਕੀ ਹੈ। ਦੂਜੇ ਪਾਸੇ ਮੋਦੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਕੇਂਦਰੀ ਵਿੱਤ ਮੰਤਰੀ ਨੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਬਿਜਲੀ ਦੇ ਰੇਸ਼ਨੇਲਾਈਜੇਸ਼ਨ ਕਰਨ ਦੀ ਗੱਲ ਕਹੀ।ਇਹ ਗੱਲ ਕਾਂਗਰਸ ਹਲਕਾ ਉੱਤਰੀ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਕਹੀ।
ਰਿੰਟੂ ਨੇ ਕਿਹਾ ਕਿ ਵਿਉਪਾਰੀਆਂ ‘ਤੇ ਈ-ਟ੍ਰਿਪ, ਐਡਵਾਂਸ ਟੈਕਸ, ਜਨਤਾ ‘ਤੇ ਪ੍ਰਾਪਟੀ ਟੈਕਸ, ਬਿਜਲੀ ਦੀ ਦਰਾਂ ਵਿੱਚ ਵਾਧਾ, ਵਾਹਨ ਟ੍ਰਾਂਸਫਰ ਦੀ ਕਰਵਾਉਣ ਦੀ ਫੀਸਾਂ ਵਿੱਚ ਵਾਧਾ ਕਰਕੇ ਪਹਿਲਾ ਹੀ ਜਨਤਾ ਦਾ ਗਲਾ ਘੋਟਿਆ ਜਾ ਚੁਕਿਆ ਹੈ ਅਤੇ ਹੁਣ ਮੋਟਰ ਵਹੀਕਲ ਟੈਕਸ ਵਿੱਚ 2 ਫੀਸਦੀ ਵਾਧਾ ਕਰਕੇ ਨਵੇਂ ਵਾਹਨ ਖਰੀਦਣ ਵਾਲਿਆ ‘ਤੇ ਵਾਧੂ ਭਾਰ ਪਾਇਆ ਹੈ। ਗਠਜੋੜ ਸਰਕਾਰ ਚੋਰੀ-ਚੋਰੀ ਕਾਨੂੰਨਾਂ ਵਿੱਚ ਫੇਰ ਬਦਲ ਕਰਕੇ ਜਨਤਾ ‘ਤੇ ਟੈਕਸਾਂ ਦਾ ਬੋਝ ਪਾਉਣ ਦੀ ਜੋ ਕਸਮ ਖਾਦੀ ਹੈ, ਜਨਤਾ ਉਸ ਨਾਲ ਪਰੇਸ਼ਾਨ ਹੋ ਚੁਕੀ ਹੈ। ਉਨਾਂ ਦੱਸਿਆ ਕਿ ਇਸ ਗਠਜੋੜ ਸਰਕਾਰ ਨੇ ਮੋਟਰ ਵਹੀਕਲ ਟੈੱਕਸੇਸ਼ਨ ਐਕਟ 1924 ਦੇ ਤਹਿਤ ਸੋਧ ਕਰਕੇ ਰੋਡ ਟੈਕਸ ਵਿੱਚ ਵਾਧਾ ਕਰ ਦਿੱਤਾ ਹੈ ਜੋ 8 ਅਕਤੂਬਰ ਤੋਂ ਲਾਗੂ ਹੋ ਰਿਹਾ ਹੈ। ਉਨਾਂ ਕਿਹਾ ਕਿ ਵਾਧੇ ਦੇ ਅਨੁਸਾਰ ਛੋਟੀਆਂ ਕਾਰਾਂ ‘ਤੇ 30 ਹਜਾਰ ਦੀ ਜਗਾਂ ਤੇ 40 ਹਜਾਰ ਅਤੇ ਟੂ ਵਹੀਲਰ ‘ਤੇ 3 ਹਜਾਰ ਦੀ ਜਗਾਂ 4 ਹਜਾਰ ਰੁਪਏ ਦੇਣੇ ਹੋਣਗੇ। ਉਨਾਂ ਕਿਹਾ ਕਿ ਇਸ ਤੋਂ ਪਹਿਲਾ ਇਹ ਸਰਕਾਰ ਡੀਜਲ ‘ਤੇ ਵੈਟ ਵਧਾ ਕੇ ਲੋਕਾਂ ਨੂੰ ਕਰਾਰਾ ਝਟਕਾ ਦੇ ਚੁੱਕੀ ਹੈ। ਇਹੀ ਨਹੀਂ ਕੋਲਡ ਡ੍ਰਿੰਕਸ ‘ਤੇ ਲੱਗਣ ਵਾਲੇ ਵੈਟ ‘ਤੇ ਵੀ ਵਾਧਾ ਕਰ ਚੁਕੀ ਹੈ। ਐਨ.ਓ.ਸੀ ਦੇ ਮਾਮਲੇ ‘ਤੇ ਬੋਲਦਿਆ ਉਨਾਂ ਕਿਹਾ ਕਿ ਡੇਢ ਮਹੀਨੇ ਪਹਿਲਾ ਕੈਬਿਨੇਟ ਦੀ ਮੀਟਿੰਗ ਵਿੱਚ ਐਨ.ਓ.ਸੀ ਦੇ ਸਮੇੇਂ ਵਿੱਚ ਇਕ ਸਾਲ ਦਾ ਵਾਧਾ ਕਰਨ ਦੇ ਬਾਵਜੂਦ ਇਸਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਨਾ ਇਸ ਸਰਕਾਰ ਦੀ ਕਾਰਜ ਪ੍ਰਣਾਲੀ ਅਤੇ ਨਿਅਤ ‘ਤੇ ਸਵਾਲਿਆ ਨਿਸ਼ਾਨ ਲਾਉਾਂਦੀ ਹੈ।
ਰਿੰਟੂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਕ ਥਾਂ ‘ਤੇ ਲਾਏ ਗਏ ਸੰਗਤ ਦਰਸ਼ਨ ਦੇ ਦੌਰਾਨ ਇਹ ਕਹਿਣਾ ਕਿ ਸਰਕਾਰ ਕੋਲ ਪੈਸਾ ਨਹੀਂ ਹੈ। ਜਨਤਾ ਡਾਕੇ ਮਾਰੇ ਪਰਚਾ ਉਹ ਨਹੀਂ ਹੋਣ ਦੇਣਗੇ ਕਹਿਣਾ ਅਤਿ ਨਿੰਦਣਯੋਗ ਹੈ। ਪੰਜਾਬ ਨੂੰ ਚਲਾਉਣ ਦੀ ਜਿੰਮੇਦਾਰੀ ਨਿਭਾਅ ਰਿਹੇ ਮੁੱਖ ਮੰਤਰੀ ਨੂੰ ਗੈਰ ਜਿੰਮੇਦਾਰਾਨਾ ਬਿਆਨ ਦੇ ਕੇ ਆਪਣੀ ਜਿੰਮੇਵਾਰੀ ‘ਤੋਂ ਭੱਜਣਾ ਨਹੀਂ ਚਾਹੀਦਾ। ਉਨਾਂ ਜਨਤਾ ਦੇ ਸਾਹਮਣੇ ਇਹ ਮੰਨਣਾ ਚਾਹੀਦਾ ਹੈ ਕਿ ਹੁਣ ਸਰਕਾਰ ਚਲਾਉਣਾ ਅਕਾਲੀ-ਭਾਜਪਾ ਦੇ ਵੱਸ ਦੀ ਗੱਲ ਨਹੀਂ ਅਤੇ ਉਨਾਂ ਦਾ ਖਜਾਨਾ ਖਾਲੀ ਹੋ ਚੁਕਿਆ ਹੈ। ਉਨਾਂ ਪੰਜਾਬ ਦੀ ਵਿਗੜੀ ਮਾਲੀ ਹਾਲਤ ‘ਤੇ ਬੋਲਦਿਆ ਕਿਹਾ ਕਿ ਕੇਂਦਰ ਨੂੰ ਪੰਜਾਬ ‘ਤੇ ਵਿੱਤੀ ਐਮਰਜੈਂਸੀ ਘੋਸ਼ਿਤ ਕਰ ਦੇਣੀ ਚਾਹੀਦੀ ਹੈ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply