Friday, October 18, 2024

ਭਗਵਾਨ ਵਾਲਮੀਕ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ

PPN08101426
ਅੰਮ੍ਰਿਤਸਰ, 8 ਅਕਤੂਬਰ (ਸਾਜਨ ਮਹਿਰਾ)- ਭਗਵਾਨ ਵਾਲਮੀਕ ਜੀ ਦਾ ਜਨਮ ਦਿਹਾੜਾ ਮਜੀਠਾ ਰੋਡ ਬਾਈਪਾਸ ਰਾਮ ਨਗਰ ਕਾਲੋਨੀ ਵਿਚ ਵੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ।ਇਸ ਮੋਕੇ ਤੇ ਸ਼੍ਰੀ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਪੰਜਾਬ ਦੇ ਪ੍ਰਚਾਰਕ ਬਾਬਾ ਸ਼ੁਕਰ ਨਾਥ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ ! ਇਸ ਮੋਕੇ ਤੇ ਇਕ ਵਿਸ਼ਾਲ ਕੀਰਤਨ ਦਾ ਵੀ ਅਜਯੋਨ ਕੀਤਾ ਗਿਆ ਜਿਸ ਵਿਚ ਵੱਖ-ਵੱਖ ਸੰਗੀਤ ਮੰਡਲੀਆਂ ਵਲੋ ਭਗਵਾਨ ਵਾਲਮੀਕ ਜੀ ਦੇ ਭਜਨ ਗਾਏ ਗਏ। ਵੱਡੀ ਗਿਣਤੀ ਵਿਚ ਭਗਤਾਂ ਨੇ ਇਸ ਕੀਰਤਨ ਵਿਚ ਸ਼ਾਮਲ ਹੋ ਕੇ ਆਸ਼ੀਵਾਦ ਪ੍ਰਾਪਿਤ ਕੀਤਾ। ਇਸ ਮੋਕੇ ਤੇ ਚਾਹ ਤੇ ਲੰਗਰ ਭੰਡਾਰਾ ਵੀ ਲਗਾਇਆ ਗਿਆ !
ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਪੰਜਾਬ ਦੇ ਪ੍ਰਚਾਰਕ ਬਾਬਾ ਸ਼ੁਕਰ ਨਾਥ ਨੇ ਦੱਸਿਆ ਕਿ ਰਾਮ ਨਗਰ ਕਲੋਨੀ ਮਜੀਠਾ ਰੋਡ ਵਿਖੇ ਪਿਛਲੀ ਦਿਨੀ ਭਗਵਾਨ ਵਾਲਮੀਕ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਸੀ ਤੇ 10 ਅਕਤੂਬਰ ਨੂੰ ਇੱਕ ਵਿਸ਼ਾਲ ਪ੍ਰੋਗਰਾਮ ਵਾਲਮੀਕ ਸਮਾਜ ਦੇ ਵਲੋ ਹੋਣਾ ਸੀ ਪਰ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਦੇ ਕੋਮੀ ਚੇਅਰਮੇਨ (ਵਾਲਮੀਕ ਮੰਦਿਰ ਗਿਆਨ ਨਾਥ ਆਸ਼ਰਮ) ਦੇ ਭਰਾ ਦੀ ਅਚਾਨਕ ਸਾਡੇ ਤੋ ਸਦੀਵੀ ਵਿਛੋੜਾ ਦੇਣ ਦੇ ਕਾਰਣ ਪ੍ਰੋਗਰਾਮਾ ਦਾ ਸਮਾ ਬਦਲ ਦਿੱਤਾ ਗਿਆ ਹੈ ।ਇਸ ਮੋਕੇ ਜਿਲਾ ਪ੍ਰਧਾਨ ਰਾਜ ਕੌਰ, ਜਿਲਾ ਮੀਤ ਪ੍ਰਧਾਨ ਅਮਰਜੀਤ ਕੌਰ, ਜਿਲਾ ਮੀਤ ਪ੍ਰਧਾਨ ਗੁਰਮੀਤ ਕੌਰ, ਜਿਲਾ ਸੱਕਤਰ ਅਮਰਜੀਤ ਭੋਲੀ, ਬਲਾਕ ਪਰਧਾਨ ਸੇਵਾ ਸਿੰਘ ਨੋਸ਼ਿਹਰਾ, ਸੁਖਦੇਵ ਸਿੰਘ ਗਮਟਾਲਾ, ਰਵੀ ਸ਼ੇਰ ਸਿੰਘ ਗਮਟਾਲਾ, ਦਿਲਬਾਗ ਸਿੰਘ, ਰੋਸ਼ਨ ਸਿੰਘ, ਲਖਵਿੰਦਰ ਸਿੰਘ, ਸਰਦੂਲ ਸਿੰਘ, ਮੇਜਰ ਸਿੰਘ, ਜਗੀਰ ਸਿੰਘ ਤੇ ਗੋਪੀ ਹਾਜਿਰ ਸਨ ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply