Wednesday, March 18, 2026

ਸੁਜਾਨਪੁਰ ਨਿਵਾਸੀ 4 ਕਰੋਨਾ ਮੁਕਤ ਲੋਕਾਂ ਨੂੰ ਜਿਲ੍ਹਾ ਪ੍ਰਸਾਸ਼ਨ ਨੇ ਭੇਜਿਆ ਘਰ

ਕਰੋਨਾ ਪਾਜ਼ਟਿਵ ਡਾਕਟਰ ਦੇ ਸੰਪਰਕਾਂ ‘ਚ ਹਿਮਾਚਲ ਤੇ ਜੰਮੂ ਕਸਮੀਰ ਦੇ ਲੋਕ ਵੀ ਸ਼ਾਮਲ

ਪਠਾਨਕੋਟ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸ਼ਨੀਵਾਰ ਨੂੰ ਜਿਲ੍ਹਾ ਪਠਾਨਕੋਟ ਵਿੱਚ ਇੱਕ ਕਰੋਨਾ ਪਾਜ਼ਟਿਵ ਦਾ ਨਵਾਂ ਕੇਸ ਸਾਹਮਣੇ ਆਇਆ ਸੀ।ਪਰ ਖੁਸੀ Gurpreet Khehra DCਦੀ ਗੱਲ ਇਹ ਰਹੀ ਕਿ ਸਿਹਤ ਵਿਭਾਗ ਵੱਲੋਂ ਕੀਤੇ ਉਪਰਾਲਿਆਂ ਸਦਕਾ 4 ਕਰੋਨਾ ਪਾਜ਼ਟਿਵ ਮਰੀਜ਼ ਜੋ ਕਰੋਨਾ ਮੁਕਤ ਹੋਏ ਹਨ।ਉਨਾਂ ਨੂੰ ਕੱਲ ਘਰ੍ਹਾਂ ਨੂੰ ਤੋਰਿਆ ਗਿਆ ਹੈ।ਹੁਣ 15 ਕਰੋਨਾ ਪਾਜ਼ਟਿਵ ਮਰੀਜ਼ ਜਿਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਸੀਂ ਕਰੋਨਾ ਵਾਇਰਸ ਤੇ ਵਿਸਥਾਰ ਨੂੰ ਰੋਕ ਕੇ ਇਸ ਬਿਮਾਰੀ ‘ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।
                 ਡਿਪਟੀ ਕਮਿਸ਼ਨਰ ਖਹਿਰਾ ਨੇ ਦੱਸਿਆ ਕਿ ਸੁਜਾਨਪੁਰ ਮੁਹੱਲਾ ਸੇਖਾ ਦੇ 6 ਲੋਕਾਂ ਦੇ ਦੂਸਰੇ ਫੇਜ ਦੇ ਮੈਡੀਕਲ ਰਿਪੋਰਟ ਵਿੱਚ 2 ਦੇ ਕਰੋਨਾ ਪਾਜ਼ਟਿਵ ਅਤੇ 4 ਦੇ ਕਰੋਨਾ ਨੈਗੇਟਿਵ ਨਤੀਜੇ ਆਏ ਹਨ।ਉਨ੍ਹਾਂ ਦੱਸਿਆ ਕਿ ਸੁਜਾਨਪੁਰ ਨਿਵਾਸੀ ਰਾਜ ਰਾਣੀ ਜੋ ਕਿ ਕਰੋਨਾ ਪਾਜੀਟਿਵ ਸੀ ਅਤੇ ਜਿਸ ਦੀ ਇਲਾਜ ਦੋਰਾਨ ਮੋਤ ਹੋ ਗਈ ਸੀ।ਇਸ ਦੇ ਸੰਪਰਕ ਵਿੱਚ ਰਾਮ ਪਿਆਰੀ (77) ਅਤੇ ਕਮਲੇਸ਼ ਕੁਮਾਰੀ (57) ਦੋਨੋ ਦੇ ਦੂਸਰੇ ਫੇਜ਼ ਦੀ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ।ਇਸ ਤੋਂ ਇਲਾਵਾ ਰਾਜ ਰਾਣੀ ਦੇ ਸੰਪਰਕ ਵਿੱਚੋਂ ਹਰਸ਼ (19) ਅਤੇ ਅਕਰਿਤੀ (39) ਦੋਨੋ ਦੀ ਦੂਸਰੇ ਫੇਜ਼ ਦੀ ਰਿਪੋਰਟ ਕਰੋਨਾ ਨੈਗੇਟਿਵ ਆਈ, ਇਸ ਤੋਂ ਇਲਾਵਾ ਸੁਜਾਨਪੁਰ ਨਿਵਾਸੀ ਸੁਭਾਸ਼ ਚੰਦਰ (67) ਅਤੇ ਗਣੇਸ਼ ਕੁਮਾਰ (55) ਜੋ ਪ੍ਰੇਮ ਪਾਲ ਦੇ ਸੰਪਰਕ ਲੋਕਾਂ ਵਿੱਚੋਂ ਸੀ।ਇਨ੍ਹਾਂ ਦੋਨਾ ਦੀ ਵੀ ਦੁਸਰੇ ਫੇਜ ਦੀ ਰਿਪੋਰਟ ਕਰੋਨਾ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਅੱਜ ਸੁਭਾਸ ਚੰਦਰ, ਗਣੇਸ਼ ਕੁਮਾਰ, ਹਰਸ਼ ਅਤੇ ਅਕਰਿਤੀ ਨੂੰ ਕਰੋਨਾ ਮੁਕਤ ਹੋਣ ‘ਤੇ ਘਰ੍ਹਾਂ ਲਈ ਰਵਾਨਾ ਕੀਤਾ ਗਿਆ ਹੈ।
               ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਰੀਬ 104 ਲੋਕਾਂ ਦੀ ਕਰੋਨਾ ਮੈਡੀਕਲ ਰਿਪੋਰਟ ਨੈਗੇਟਿਵ ਆਈ ਹੈ ਇਸ ਵਿੱਚ ਕੁੱਝ ਲੋਕ ਸੁਜਾਨਪੁਰ ਨਿਵਾਸੀ ਅਤੇ ਜਿਆਦਾ ਮਰੀਜ਼ ਸਾਰੀ (ਕਰੋਨਾ ਦੇ ਲੱਛਣਾਂ ਵਾਲੇ) ਦੇ ਸਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੋ ਪ੍ਰਾਈਵੇਟ ਹਸਪਤਾਲ ਦੀ ਡਾਕਟਰ ਕਰੋਨਾ ਪਾਜ਼ਟਿਵ ਹੋਈ ਹੈ।ਉਸ ਦੀ ਸੰਪਰਕ ਹਿਸਟਰੀ ‘ਤੇ ਕੰਮ ਕੀਤਾ ਜਾ ਰਿਹਾ ਹੈ।ਜਿਸ ਵਿੱਚ ਹਿਮਾਚਲ ਅਤੇ ਜੰਮੂ ਕਸਮੀਰ ਨਾਲ ਸਬੰਧਤ ਲੋਕ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਲਿਸਟਾਂ ਬਣਾ ਕੇ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਅਤੇ ਜੰਮੂ ਕਸਮੀਰ ਦੇ ਜਿਲ੍ਹਾ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਆਪਣੇ ਸੂਬਿਆਂ ਵਿੱਚ ਵੀ ਇਨ੍ਹਾਂ ਲੋਕਾਂ ਦੀ ਭਾਲ ਕੀਤੀ ਜਾਵੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …