Thursday, July 3, 2025
Breaking News

ਸੋਹਣਾ ਸਕੂਲ ਮੁਹਿੰਮ ਤਹਿਤ ਸਕੂਲ ਵਿੱਚ ਕਰਵਾਈ ਗਈ ਗਤੀਵਿਧੀਆਂ ਦੀ ਰਿਪੋਰਟ

PPN10101407
ਫਾਜਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਅੱਜ ਸੋਹਣਾ ਸਕੂਲ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਨੋਡਲ ਅਧਿਕਾਰੀ ਦਰਸ਼ਨ ਸਿੰਘ ਤਨੇਜਾ, ਪ੍ਰਿੰਸੀਪਲ ਗੁਰਦੀਪ ਕਰੀਰ ਦੀ ਅਗਵਾਈ ਵਿੱਚ ਸਾਇੰਸ ਲੈਬ ਅਤੇ ਕੰਪਿਊਟਰ ਲੈਬ ਦੀ ਸਫਾਈ ਕਰਵਾਈ ਗਈ।ਇਸ ਦੌਰਾਨ ਸ਼ਾਮ ਲਾਲ, ਸੁਸ਼ਮਾ ਰਾਣੀ, ਸਿਮਰਜੀਤ ਕੌਰ, ਵਿਸ਼ਾਲ, ਗੌਰਵ ਸੇਤੀਆ ਸੁਧੀਰ ਕੁਮਾਰ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।ਇਸ ਮੌਕੇ ਨੋਡਲ ਅਧਿਕਾਰੀ ਸ਼੍ਰੀ ਤਨੇਜਾ ਨੇ ਵਿਦਿਆਰਥੀਆਂ ਨੂੰ ਸਾਫ਼ ਸਾਫ਼ ਰੱਖਣ ਦੀ ਅਹਿਮਇਤ ਬਾਰੇ ਦੱਸਿਆ ਅਤੇ ਇਸ ਮੌਕੇ ਸਾਫ਼ ਸਫਾਈ ਦੀ ਅਹਿਅਮਤ ਬਾਰੇ ਇੱਕ ਪੇਟਿੰਗ ਮੁਕਾਬਲੇ ਕਰਵਾਇਆ ਗਿਆ ਜਿਨ੍ਹਾਂ ਵਿੱਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਭਾਗ ਲਿਆ।ਇਹ ਮੁਕਾਬਲਾ ਰਾਜਦੀਪ ਕੌਰ ਅਤੇ ਸ਼੍ਰੀਮਤੀ ਗਗਨਦੀਪਕੌਰ ਦੀ ਅਗਵਾਈ ਵਿੱਚ ਕਰਵਾਇਆ ਗਿਆ।ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ 31 ਅਕਤੂਬਰ ਨੂੰ ਦਿੱਤੇ ਜਾਣਗੇ।ਇਸ ਮੌਕੇ ਗੁਰਦੀਪ ਕਰੀਰ, ਨੋਡਲ ਅਧਿਕਾਰੀ ਦਰਸ਼ਨ ਸਿੰਘ ਤਨੇਜਾ, ਸਿਮਰਜੀਤ ਕੌਰ, ਸੁਰਿੰਦਰ ਗੁਪਤਾ, ਵਿਸ਼ਾਲ, ਗੌਰਵ ਸੇਤੀਆ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply