Monday, December 23, 2024

ਟਰੱਕਾਂ ਰਾਹੀਂ ਕਣਕ ਦੀ ਢੋਆ-ਢੁਆਈ ਲਈ ਜੰਗੇੜਾ ਰੋਡ ਅਹਿਮਦਗੜ੍ਹ ਦੇ ਰਸਤੇ ਨੂੰ ਖੋਲ੍ਹਣ ਦੇ ਹੁਕਮ

ਸੰਗਰੂਰ, 9 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਵਿਡ 19 ਦੀ ਮਹਾਂਮਾਰੀ ਦੇ ਸਬੰਧ ‘ਚ ਪੂਰੇ ਪੰਜਾਬ ਵਿੱਚ ਕਰਫ਼ਿਊ ਲਗਾਇਆ ਗਿਆ ਹੈ।ਪਰ ਲੋਕਾਂ PPNJ3004202003ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ `ਤੇ ਕੁਝ ਛੋਟਾਂ ਦਿੱਤੀਆਂ ਜਾ ਰਹੀਆਂ ਹਨ।ਇਸੇ ਤਹਿਤ ਸਬ ਡਵੀਜ਼ਨ ਅਹਿਮਦਗੜ੍ਹ ਵਿਚ ਪੈਂਦੇ ਜੰਗੇੜਾ ਰੋਡ ਅਹਿਮਦਗੜ੍ਹ (ਜੋ ਕਿ ਲੁਧਿਆਣਾ ਜ਼ਿਲ੍ਹਾ ਦੀ ਹੱਦ ਨਾਲ ਲੱਗਦਾ ਹੈ) ਦੇ ਰਸਤੇ ਨੂੰ ਕਣਕ ਦੀ ਢੋਆ ਢੁਆਈ ਲਈ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
              ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਫਿਊ ਹੁਕਮਾਂ ਵਿਚ ਸੋਧ ਕਰਦਿਆਂ 2 ਮਈ ਨੂੰ ਜੰਗੇੜਾ ਰੋਡ ਅਹਿਮਦਗੜ੍ਹ ਦੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀ।ਪਰੰਤੂ ਅਹਿਮਦਗੜ੍ਹ ਅਧੀਨ ਪੈਂਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਚੱਲ ਰਿਹਾ ਹੈ ਅਤੇ ਇਨ੍ਹਾਂ ਮੰਡੀਆਂ ਵਿੱਚੋਂ ਕਣਕ ਟਰੱਕਾਂ ਰਾਹੀਂ ਜੰਗੇੜਾ ਰੋਡ ਤੋਂ ਹੋ ਕੇ ਗਊਸ਼ਾਲਾ ਨਜ਼ਦੀਕ ਫਾਟਕਾਂ ਦੇ ਪੈਂਦੇ ਹੋਏ ਗੋਦਾਮ ਵਿੱਚ ਭੰਡਾਰ ਹੋਣੀ ਹੈ।ਜੰਗੇੜਾ ਰੋਡ ਅਹਿਮਦਗੜ੍ਹ ਵਾਲਾ ਰਸਤਾ ਬੰਦ ਹੋਣ ਕਾਰਨ ਜੇਕਰ ਦੂਸਰੇ ਰਸਤੇ ਤੋਂ ਟਰੱਕ ਗੁਦਾਮਾਂ ਵਿੱਚ ਪਹੁੰਚਦੇ ਹਨ ਤਾਂ ਨਿਸ਼ਚਿਤ ਕੀਤਾ ਫਾਸਲਾ ਵਧਣ ਕਾਰਨ ਟਰਾਂਸਪੋਰਟੇਸ਼ਨ ਦਾ ਖਰਚਾ ਵੀ ਵਧ ਰਿਹਾ ਸੀ।ਇਸ ਲਈ ਕਣਕ ਦੀ ਢੋਆ ਢੁਆਈ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਡੀਆਂ ਵਿੱਚ ਕਣਕ ਦੀ ਖਰੀਦ ਤੇ ਲਿਫਟਿੰਗ ਦਾ ਕੰਮ ਚੱਲਦੇ ਰਹਿਣ ਤੱਕ ਸਿਰਫ਼ ਟਰੱਕਾਂ ਲਈ ਕਣਕ ਦੀ ਢੋਆਈ ਲਈ ਜੰਗੇੜਾ ਰੋਡ ਅਹਿਮਦਗੜ੍ਹ ਦੇ ਰਸਤੇ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …