ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪ੍ਰੈਸ ਸੰਘਰਸ਼ ਜਰਨਲਿਸਟਸ ਐਸੋਸੀਏਸ਼ਨ ਰਜਿ. ਨੇ ਵਿਸ਼ਵ ‘ਤੇ ਆਏ ਸੰਕਟ ਕੋਵਿਡ-19 ਦੀ ਭਿਆਨਕ
ਮਹਾਮਾਰੀ ਸਬੰਧੀ ਨਵ ਸ਼ਾਂਤੀ ਗ੍ਰਹਿ ਹਵਨ ਯੱਗ ਕਰਵਾਇਆ ਗਿਆ।ਪ੍ਰੈਸ ਸੰਘਰਸ਼ ਦੇ ਆਲ ਇੰਡੀਆ ਪ੍ਰਧਾਨ ਸੰਜੀਵ ਪੁੰਜ਼ ਦੀ ਅਗਵਾਈ ਹੇਠ ਸੋਸ਼ਲ ਵੱਖ ਵੱਖ ਅਖਬਾਰਾਂ ਤੇ ਟੀ.ਵੀ ਚੈਨਲਾਂ ਦੇ ਪੱਤਰਕਾਰਾਂ ਨੇ ਸੋਸ਼ਲ ਡਿਸਟੈਂਸ ਰੱਖ ਕੇ ਹਵਨਕੁੰਡ ਵਿੱਚ ਅਹੂਤੀਆ ਪਾਈਆਂ। ਇਸ ਦੌਰਾਨ ਮਹਾਮ੍ਰਿਤਿਉਣਜੇ ਦੇ ਜਾਪ ਕਰਕੇ ਸਮੁੱਚੀ ਮਾਨਵਤਾ ਦੇ ਭਲੇ ਲਈ ਅਰਦਾਸ ਕੀਤੀ ਗਈ।ਬੁਲਾਰਿਆਂ ਨੇ ਆਮ ਜਨਤਾ ਨੂੰ ਪ੍ਰਸਾਸ਼ਨ ਦੀਆਂ ਹਦਾਇਤਾਂ ‘ਤੇ ਚੱਲਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਬਿਨਾਂ ਪਾਸ ਜਾਂ ਕਿਸੇ ਜਰੂਰੀ ਕੰਮ ਦੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ।ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰਦੀਪ ਗੋਇਲ ਨੇ ਕਰੋਨਾ ਨਾਲ ਜੰਗ ਲੜ ਰਹੇ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸ਼ਨ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਟੀਟੂ ਟੋਡਰਮਲ, ਗੁਰਮੀਤ ਸਿੰਘ ਸੂਰੀ, ਗੁਰਸ਼ਰਨ ਸਿੰਘ ਬੱਬਰ, ਸੁਖਬੀਰ ਸਿੰਘ, ਗੁਰਚਰਨ ਸਿੰਘ, ਸੁਮੀਤ, ਅਮਰੀਕ ਸਿੰਘ, ਹਰਸ਼ ਪੁੰਜ਼, ਮਨੀ ਖੋਸਲਾ, ਸ਼ਾਮ, ਸਾਹਿਲ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media