Monday, April 20, 2026

ਨਸਲੀ ਵਿਤਕਰਿਆਂ ਖਿਲਾਫ ਪੱਛਮੀ ਲੋਕਾਂ ਦੀ ਵਧ ਰਹੀ ਚੇਤਨਾ ਚੰਗਾ ਸੰਕੇਤ – ਏਪਵਾ

ਸੰਗਰੂਰ, 16 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤ ‘ਚ ਚੱਲ ਰਹੇ ਜਾਤੀ ਵਿਤਕਰੇ ਵਾਂਗ ਵਿਦੇਸ਼ਾਂ ਚ ਨਸਲੀ ਵਿਤਕਰਾ ਵੀ ਬਾਦਸਤੂਰ ਜਾਰੀ ਹੈ।ਬ੍ਰਿਟੇਨ ਦੀ ਰਾਜਧਾਨੀ ਲੰਦਨ ‘ਚ ਭਾਰਤੀ ਮੂਲ ਦੀ ਇੱਕ ਮਹਿਲਾ ਪੱਤਰਕਾਰ ਨੂੰ ਇਸ ਦਾ ਸ਼ਿਕਾਰ ਹੋਣਾ ਪਿਆ, ਜੋ ਕਿ ਅਤਿ ਮੰਦਭਾਗਾ ਹੈ।
ਜਾਰੀ ਪ੍ਰੈਸ ਬਿਆਨ ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਪ੍ਰੋਗਰੈਸਿਵ ਵੁਮੈਨ ਐਸੋਸੀਏਸ਼ਨ ਦੀ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ਼ ਹਮੀਰਾ ਨੇ ਕਰਦਿਆਂ ਕਿਹਾ ਕਿ ਅਫਰੀਕਾ ‘ਚ ਨੈਲਸਨ ਮੰਡੇਲਾ, ਅਮਰੀਕਾ ‘ਚ ਇਬਰਾਹਿਮ ਲਿੰਕਨ ਤੇ ਮਾਰਟਿਨ ਕਿੰਗ ਲੂਥਰ ਵਰਗੇ ਸਮਾਜ ਸੁਧਾਰਕਾਂ ਨੇ ਲੰਬੀ ਲੜਾਈ ਲੜੀ ਹੈ।ਪਰ ਅਜੇ ਵੀ ਪੱਛਮੀ ਦੇਸ਼ਾਂ ‘ਚ ਨਸਲੀ ਵਿਤਕਰਾ ਦੇਖਣ ਨੂੰ ਮਿਲ ਰਿਹਾ।ਭਾਵੇਂ ਕਿ ਉਕਤ ਘਟਨਾ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਬੀ.ਬੀ.ਸੀ ਵਰਗੇ ਅਦਾਰੇ ਵਲੋਂ ਆਪਣੀ ਪੱਤਰਕਾਰ ਦੇ ਹੱੱਕ ‘ਚ ਲਿਆ ਸਟੈਂਡ ਵੀ ਸ਼ਲਾਘਾਯੋਗ ਹੈ।
             ਉਨਾਂ ਕਿਹਾ ਕਿ ਇਸ ਦੁੱਖਦਾਈ ਘਟਨਾ ਤੋਂ ਬਾਅਦ ਹਜ਼ਾਰਾਂ ਲੋਕਾਂ ਵਲੋਂ ਪੱਤਰਕਾਰ ਦੇ ਹੱਕ ‘ਚ ਹਜਾਰਾਂ ਟਵੀਟ ਆਉਣਾ ਇਹ ਸਾਬਿਤ ਕਰਦਾ ਕਿ ਨਸਲੀ ਵਿਤਕਰਿਆਂ ਦੇ ਖਿਲਾਫ ਪੱਛਮੀ ਲੋਕਾਂ ਚ ਚੇਤੰਨਤਾ ਵਧ ਰਹੀ ਹੈ।
               ਬੁਰਜ਼ ਹਮੀਰਾ ਨੇ ਕਿਹਾ ਕਿ ਅਜਿਹੇ ਸਮੇਂ ਆਲ ਇੰਡੀਆ ਪ੍ਰੋਗਰੈਸਿਵ ਵੁਮੈਨ ਐਸੋਸੀਏਸ਼ਨ (ਏਪਵਾ) ਵੀ ਭਾਰਤੀ ਮੂਲ ਦੀ ਪੱਤਰਕਾਰ ਦੇ ਹੱਕ ‘ਚ ਹਰ ਤਰ੍ਹਾਂ ਦੇ ਵਿਤਕਰਿਆਂ ਦੇ ਵਿਰੋਧ ‘ਚ ਡੱਟਣ ਦਾ ਐਲਾਨ ਕਰਦੀ ਹੈ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …