ਸੰਗਰੂਰ/ ਲੌਂਗੋਵਾਲ, 29 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚੋਂ ਅੱਜ ਭੇਦ ਭਰੇ ਹਾਲਾਤਾਂ ‘ਵਚ 2 ਕੈਦੀਆਂ ਦੇ ਭੱਜਣ ਦੀ
ਸਨਸਨੀ ਭਰੀ ਖ਼ਬਰ ਪ੍ਰਾਪਤ ਹੋਈ ਹੈ।ਸੰਗਰੂਰ ਪੁਲਿਸ ਦੇ ਅਧਿਕਾਰੀਆਂ ਮੁਤਾਬਿਕ ਕਤਲ ਦੇ ਮੁਕੱਦਮੇ ਵਿੱਚ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਗੁਰਦਰਸ਼ਨ ਸਿੰਘ ਦਰਸ਼ਨ ਵਾਸੀ ਮੁਬਾਰਕਪੁਰ ਚੁਝਾਂ (ਸੰਦੌੜ) ਅਤੇ ਇਰਾਦਾ ਕਤਲ ਦੇ ਮਾਮਲੇ ਵਿੱਚ ਬੰਦ ਸੰਦੀਪ ਸਿੰਘ ਵਾਸੀ ਬੰਗਾ (ਮੂਨਕ) ਅੱਜ ਸਵੇਰ ਤੋਂ ਜੇਲ੍ਹ ਦੇ ਖੇਤਾਂ ਵਿੱਚ ਕੰਮ ਕਰਨ ਲਈ ਬੈਰਕ ਵਿਚੋਂ ਕੱਢੇ ਹੋਏ ਸਨ ਅਤੇ ਦੁਪਹਿਰ ਸਮੇਂ ਇਹ ਦੋਵੇਂ ਜੇਲ੍ਹ ਪ੍ਰਸ਼ਾਸਨ ਨੂੰ ਚਕਮਾ ਦੇ ਕੇ ਉਥੋਂ ਫ਼ਰਾਰ ਹੋ ਗਏ।ਇਨ੍ਹਾਂ ਦੋਵਾਂ ਕੈਦੀਆਂ ਦੇ ਫ਼ਰਾਰ ਹੋਣ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੁਖੀ ਸੰਗਰੂਰ ਡਾ. ਸੰਦੀਪ ਗਰਗ ਅਤੇ ਜ਼ਿਲ੍ਹੇ ਦੇ ਹੋਰ ਉਚ ਪੁਲੀਸ ਅਧਿਕਾਰੀ ਮੌਕੇ ‘ਤੇ ਉਪਰੰਤ ਪਹੁੰਚ ਗਏ ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media