Thursday, December 12, 2024

ਝੱਖੜ ਕਾਰਨ ਕਿਸਾਨ ਦੇ ਸ਼ੈਡ ਹੋਏ ਬਰਬਾਦ

ਲੌਂਗੋਵਾਲ, 31 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਨੇੜਲੇ ਪਿੰਡ ਕੋਠੇ ਦੇਸੂਪੁਰਾ ਵਿਖੇ ਤੇਜ਼ ਝੱਖੜ ਕਾਰਨ ਇਕ ਕਿਸਾਨ ਦੇ ਦੋ ਪਸ਼ੂਆਂ ਦੇ ਸ਼ੈਡ ਬਰਬਾਦ ਹੋ ਗਏ ਹਨ ਅਤੇ ਘਰ ਦੀਆਂ ਕੰਧਾਂ ਢਹਿ ਗਈਆਂ ਹਨ।ਕਿਸਾਨ ਮੱਖਣਜੀਤ ਸਿੰਘ ਪੁੱਤਰ ਜਗਰੂਪ ਸਿੰਘ ਨੇ ਦੱਸਿਆ ਕਿ ਜਬਰਦਸਤ ਤੂਫ਼ਾਨ ਨੇ ਉਸ ਦੇ 40-40 ਫੁੱਟ ਵਾਲੇ ਦੋ ਪਸ਼ੂਆਂ ਦੇ ਸ਼ੈਡ ਉਡ ਗਏ ਹਨ।ਤਿੰਨ ਵੱਡੀਆਂ ਕੰਧਾਂ ਢਹਿ ਢੇਰੀ ਹੋ ਗਈਆਂ ਹਨ, ਟਰੈਕਟਰ ਅਤੇ ਹੋਰ ਮਸ਼ਨੀਰੀ ਨੂੰ ਵੀ ਨੁਕਸਾਨ ਪੁੱਜਾ ਹੈ।ਜਿਸ ਕਾਰਨ ਉਸ ਦਾ ਦੋ ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ।ਕਿਸਾਨ ਨੇ ਨੁਕਸਾਨ ਦੀ ਪੂਰਤੀ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …