Thursday, December 12, 2024

ਐਡਵੋਕੇਟ ਮਨਪ੍ਰੀਤ ਨਮੋਲ ਬਣੇ ਜਿਲ੍ਹਾ ਸੰਗਰੂਰ ਭਾਜਪਾ ਦੇ ਉਪ ਪ੍ਰਧਾਨ

ਲੌਂਗੋਵਾਲ, 31 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਨੇੜਲੇ ਪਿੰਡ ਨਮੋਲ ਦੇ ਜਨਮਪੰਲ ਅਤੇ ਰਾਜਨੀਤਕ ਪਰਿਵਾਰ ਦੀ ਗੁੜ੍ਹਤੀ ਲੈ ਕੇ ਪੈਦਾ ਹੋਏ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੂੰ ਭਾਜਪਾ ਹਾਈਕਮਾਂਡ ਅਤੇ ਜਿਲ੍ਹਾ ਪ੍ਰਧਾਨ ਸੰਗਰੂਰ 2 ਰਿਸ਼ੀ ਪਾਲ ਖੈਰਾ ਵਲੋਂ ਜਿਲ੍ਹਾ ਸੰਗਰੂਰ ਦਾ ਉਪ ਪ੍ਰਧਾਨ ਨਿਯੁੱਕਤ ਕੀਤਾ ਗਿਆ।ਐਡਵੋਕੇਟ ਨਮੋਲ ਨੇ ਜਿਥੇ ਆਪਣਾ ਰਾਜਨੀਤਿਕ ਸਫਰ ਬਤੌਰ ਵਿਦਿਆਰਥੀ ਆਗੂ ਸ਼ੁਰੂ ਕੀਤਾ ਅਤੇ ਭਾਜਪਾ ਵਿੱਚ ਵੀ ਪਹਿਲਾਂ ਮੰਡਲ ਪ੍ਰਧਾਨ ਚੀਮਾਂ ਤੇ ਜਨਰਲ ਸਕੱਤਰ ਕਿਸਾਨ ਮੋਰਚਾ ਦੀ ਅਹਿਮ ਜ਼ਿੰਮੇਵਾਰੀਆਂ ਨੂੰ ਬਾਖੂਬੀ ਢੰਗ ਨਾਲ ਨਿਭਾਇਆ।ਐਡਵੋਕੇਟ ਨਮੋਲ ਨੇ ਕਿਹਾ ਕਿ ਉਹ ਜਿਥੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਧੰਨਵਾਦ ਕਰਦੇ ਹੋਏ ਜਿਲ੍ਹਾ ਪ੍ਰਧਾਨ ਰਿਸ਼ੀ ਪਾਲ ਨੂੰ ਵਿਸ਼ਵਾਸ ਦਿਵਾਉਦੇ ਹਨ ਕਿ ਪਾਰਟੀ ਇਸ ਅਹਿਮ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗਾਂ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …