ਬਠਿੰਡਾ, 4 ਜੂਨ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜ਼ਿਲੇ ਵਿਚ ਕਰੋਨਾ ਖਿਲਾਫ ਜੰਗ ਵਿਚ ਫਤਿਹ ਹਾਸਲ ਕਰਕੇ ਅੱਜ 3 ਹੋਰ ਲੋਕ ਘਰਾਂ ਨੂੰ ਪਰਤੇ ਹਨ।ਜ਼ਿਲੇ
ਵਿੱਚ ਹੁਣ ਤੱਕ ਕੁੱਲ 50 ਵਿਅਕਤੀ ਕਰੋਨਾ ਖਿਲਾਫ ਜੰਗ ਜਿੱਤ ਕੇ ਘਰਾਂ ਨੂੰ ਪਰਤ ਚੁੱਕੇ ਹਨ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦੱਸਿਆ ਕਿ ਹੁਣ ਜ਼ਿਲੇ ਵਿਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 9 ਰਹਿ ਗਈ ਹੈ।ਜਦ ਕਿ ਜ਼ਿਲੇ ਵਿਚ ਹੁਣ ਤੱਕ ਕੁੱਲ 59 ਲੋਕਾਂ ਦੇ ਨਮੂਨਿਆਂ ਦੀ ਰਿਪੋਰਟ ਪਾਜ਼ਟਿਵ ਆਈ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਕਰੋਨਾ ਖਿਲਾਫ ਜ਼ਿਲੇ ਵਿਚ ਜੰਗ ਜਾਰੀ ਹੈ ਅਤੇ ਜ਼ਿਨਾਂ ਦੇ ਕਰੋਨਾ ਟੈਸਟ ਪਾਜ਼ਟਿਵ ਆਏ ਹਨ, ਉਹ ਦ੍ਰਿੜ ਇੱਛਾ ਸ਼ਕਤੀ ਨਾਲ ਇਸ ‘ਤੇ ਜਿੱਤ ਦਰਜ਼ ਕਰ ਰਹੇ ਹਨ।ਉੁਨਾਂ ਨੇ ਠੀਕ ਹੋ ਕੇ ਘਰ ਪਰਤਨ ਵਾਲਿਆਂ ਨੂੰ ਸੁਭਕਾਮਨਾਵਾਂ ਦਿੱਤੀਆਂ।
ਡਿਪਟੀ ਕਮਿਸ਼ਨਰ ਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 3585 ਨਮੂਨੇ ਲਏ ਗਏ ਹਨ ਜਿੰਨਾਂ ਵਿਚ 55 ਵਿਦੇਸ਼ ਤੋਂ ਪਰਤੇ ਲੋਕਾਂ ਦੇ ਨਮੂਨੇ ਵੀ ਸ਼ਾਮਿਲ ਹਨ।ਇੰਨਾਂ ਵਿਚੋਂ 59 ਨਮੂਨਿਆਂ ਦੀ ਰਿਪੋਰਟ ਪਾਜ਼ਟਿਵ ਆਈ ਸੀ।ਜਿੰਨਾਂ ਵਿਚੋਂ 55 ਬਠਿੰਡਾ ਜ਼ਿਲੇ ਦੇ ਵਸਨੀਕ ਸਨ, ਜਦ ਕਿ ਇਕ ਇਕ ਕ੍ਰਮਵਾਰ ਲੁਧਿਆਣਾ, ਮੋਗਾ, ਪਟਿਆਲਾ ਅਤੇ ਦਿੱਲੀ ਨਾਲ ਸਬੰਧਤ ਸੀ।ਇਸ ਤਰਾਂ 3248 ਨੈਗੇਟਿਗ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਅਤੇ 175 ਨਮੂਨਿਆਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ।
ਜ਼ਿਲੇ ਦੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਵਿਦੇਸ਼ ਤੋਂ 68 ਲੋਕ ਪਰਤੇ ਹਨ।ਇੱਥੇ ਇਹ ਸਾਰੇ ਟ੍ਰੈਕ ਹੋ ਗਏ ਹਨ ਅਤੇ ਇਹ ਸਾਰੇ ਹੋਮ ਜਾਂ ਸਟੇਟ ਕੁਆਰਨਟਾਈਨ ਵਿਚ ਹਨ।ਇੰਨਾਂ ਵਿਚੋਂ 14 ਸਟੇਟ ਕੁਆਰਨਟਾਈਨ ਵਿਚ ਹਨ।ਉਨਾਂ ਨੇ ਕਿਹਾ ਕਿ ਮਿਸ਼ਨ ਫਤਿਹ ਤਹਿਤ ਡਾਕਟਰੀ ਅਮਲਾ ਇਲਾਜ ਅਧੀਨ ਕਰੋਨਾ ਨਾਲ ਲੜ ਰਹੇ ਲੋਕਾਂ ਦੀ ਦੇਖਰੇਖ ਕਰ ਰਿਹਾ ਹੈ ਜਦ ਕਿ ਇਕਾਂਤਵਾਸ ਵਿਚ ਰਹਿ ਰਹੇ ਲੋਕਾਂ ਸਬੰਧੀ ਵੀ ਪੂਰੀ ਜਾਣਕਾਰੀ ਰੱਖੀ ਜਾ ਰਹੀ ਹੈ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media