Saturday, July 12, 2025
Breaking News

‘ਔਰਤ ਸਸ਼ਕਤੀਕਰਨ ਲਈ ਭਾਵਨਾਤਮਕ ਬੁੱਧੀ ਚੁਣੌਤੀ ਜਾਂ ਅਵਸਰ’ ਬਾਰੇ ਰਾਸ਼ਟਰੀ ਵੈਬੀਨਾਰ

ਬਠਿੰਡਾ, 29 ਜੁਲਾਈ (ਪੰਜਾਬ ਪੋਸਟ ਬਿਊਰੋ) – ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਮਹਿਲਾ ਵਿਕਾਸ ਸੈਲ ਵਲੋਂ ‘ਔਰਤ ਸਸ਼ਕਤੀਕਰਨ ਲਈ ਭਾਵਨਾਤਮਕ ਬੁੱਧੀ ਚੁਣੌਤੀ ਜਾਂ ਅਵਸਰ’ ਬਾਰੇ ਇੱਕ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ।ਸੰਸਥਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਵੈਬੀਨਾਰ ਵਿੱਚ ਉਤਰ ਪ੍ਰਦੇਸ਼ ਦੇ ਬੇਸਿਕ ਸਿੱਖਿਆ ਵਿਭਾਗ ਤੋਂ ਸਲਾਹਕਾਰ, ਪ੍ਰੇਰਨਾਦਾਇਕ ਸਪੀਕਰ ਅਤੇ ਇੰਗਲਿਸ਼ ਟਰੇਨਰ ਸ੍ਰੀਮਤੀ ਅਕਾਂਸ਼ਾ ਸਕਸੈਨਾ ਨੇ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕੀਤੀ।ਉਸ ਨੂੰ ਅੰਗਰੇਜ਼ੀ, ਫਰੈਂਚ ਭਾਸ਼ਾ, ਆਮ ਗਿਆਨ ਅਤੇ ਕਾਉਂਸਲਿੰਗ ਦੇ ਆਨਲਾਈਨ ਕਲੱਬਾਂ ਨੂੰ ਚਲਾਉਣ ਦਾ ਜਨੂੰਨ ਹੈ। ਉਨਾਂ ਕਿਹਾ ਕਿ ਔਰਤ ਆਪਣੀਆਂ ਭਾਵਨਾਵਾਂ ਨੂੰ ਆਪਣੀ ਸ਼ਕਤੀ ਵਜੋਂ ਕਿਵੇਂ ਲੈ ਸਕਦੀ ਹੈ ਅਤੇ ਲੇਬਲ ਲਗਾਇਆ ਕਿ ਅਸੀਂ ਵਖੋ ਵੱਖਰੀਆਂ ਸਥਿਤੀਆਂ ਜਿਵੇਂ ਕਿ ਗ਼ੁੱਸੇ, ਜ਼ਿਆਦਾ ਗੁੱਸੇ ਅਤੇ ਖ਼ੁਸ਼ਹਾਲੀ ਆਦਿ ਵਿੱਚ ਫ਼ੈਸਲੇ ਦੀ ਸਪੱਸ਼ਟਤਾ ਕਿਵੇਂ ਦੇ ਸਕਦੇ ਹਾਂ ।ਉਨਾਂ ਸਾਰੇ ਭਾਗੀਦਾਰਾਂ ਨੂੰ ਪ੍ਰੇਰਿਤ ਕੀਤਾ ਕਿ ਭਾਵਨਾਤਮਕ ਬੁੱਧੀ ਨਿੱਜੀ ਅਤੇ ਪੇਸ਼ੇਵਰ ਦੋਵਾਂ ਦੀ ਸਫਲਤਾ ਦੀ ਕੁੰਜ਼ੀ ਹੈ।
                      ਇਸ ਵੈਬੀਨਾਰ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਵਿਸ਼ਵ ਦੇ ਕਈ ਦੇਸ਼ਾਂ ਤੋਂ 400 ਤੋਂ ਵੱਧ ਭਾਗੀਦਾਰ ਸ਼ਾਮਿਲ ਹੋਏ ਸਨ।ਇਸ ਸੈਸ਼ਨ ਦਾ ਸੰਚਾਲਨ ਕੰਪਿਊਟਰ ਸਾਇੰਸ ਇੰਜਨੀਅਰਿੰਗ ਵਿਭਾਗ ਦੀ ਸਹਾਇਕ ਪ੍ਰੋਫੈਸਰ (ਕੈਮਿਸਟਰੀ) ਡਾ. ਨਮੀਸ਼ਾ ਦੁਆਰਾ ਬਾਖ਼ੂਬੀ ਕੀਤਾ ਗਿਆ।ਫੀਡਬੈਕ ਰਾਹੀਂ ਹਾਜ਼ਰੀਨ ਵੱਲੋਂ ਇਸ ਇੰਟਰੈਕਸ਼ਨ ਸੈਸ਼ਨ ਦੀ ਭਰਪੂਰ ਪ੍ਰਸੰਸਾ ਕੀਤੀ ਗਈ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਮਨੀਸ਼ ਗੋਇਲ ਨੇ ਕਾਲਜ ਦੇ ਮਹਿਲਾ ਵਿਕਾਸ ਸੈਲ ਦੇ ਇਸ ਉਪਰਾਲੇ ਨੂੰ ਸਰਾਹਿਆ।

Check Also

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …