ਜਿਲੇ ਅੰਦਰ ਹੁਣ 565 ਐਕਟਿਵ ਕੇਸ, 2573 ਵਿਅਕਤੀ ਹੋਏ ਸਿਹਤਯਾਬ
ਅੰਮ੍ਰਿਤਸਰ, 23 ਅਗਸਤ (ਸੁਖਬੀਰ ਸਿੰਘ) – ਜਿਲ੍ਹੇ ਵਿੱਚ ਮਿਸ਼ਨ ਫ਼ਤਿਹ ਤਹਿਤ ਅੱਜ 50 ਹੋਰ ਪਾਜ਼ਟਿਵ ਮਰੀਜ਼ਾਂ ਨੇ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਆਪੋ-
ਆਪਣੇ ਘਰਾਂ ਨੂੰ ਵਾਪਸੀ ਕੀਤੀ ਹੈ।ਜਦਕਿ ਅੱਜ ਜਿਲ੍ਹੇ ਵਿੱਚ 73 ਹੋਰ ਕੇਸ ਕੋਰੋਨਾ ਪਾਜ਼ਟਿਵ ਪਾਏ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਜ਼ਿਲੇ ‘ਚ ਹੁਣ 565 ਐਕਟਿਵ ਕੇਸ ਹਨ ਅਤੇ ਹੁਣ ਤੱਕ 2573 ਵਿਅਕਤੀ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।ਸਿਵਲ ਸਰਜਨ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਦ੍ਰਿੜ ਇੱਛਾ ਨਾਲ ਕਰੋਨਾ ਮਹਾਮਾਰੀ ਤੇ ਜਿੱਤ ਪਾ ਸਕਦਾ ਹੈ।ਉਨਾਂ ਕਿਹਾ ਕਿ ਇਸ ਮਹਾਮਾਰੀ ਤੋਂ ਘਬਰਾਉਣ ਦੀ ਲੋੜ ਨਹੀ।ਕੇਵਲ ਸਿਹਤ ਵਿਭਾਗ ਵਲੋਂ ਦਿੱਤੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਕਰਕੇ ਅਸੀਂ ਇਸ ‘ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।
ਉਨਾਂ ਕਿਹ ਕਿ ਮਾਸਕ ਦੀ ਵਰਤੋਂ ਨਾਲ ਹੀ ਅਸੀਂ 80 ਫੀਸਦੀ ਕਰੋਨਾ ਮਹਾਂਮਾਰੀ ਤੋਂ ਬਚ ਸਕਦੇ ਹਾਂ।ਜੇਕਰ ਕਿਸੇ ਨੂੰ ਬੁਖਾਰ, ਖੰਘ, ਗਲੇ ਵਿੱਚ ਦਰਦ ਆਦਿ ਹੋਵੇ ਤਾਂ ਉਸ ਨੂੰ ਆਪਣਾ ਕੋਵਿਡ-19 ਦਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ।ਹੈਲਪਲਾਈਨ ਨੰ: 104 ‘ਤੇ ਡਾਇਲ ਕਰਕੇ ਡਾਕਟਰੀ ਸਲਾਹ ਵੀ ਲਈ ਜਾ ਸਕਦੀ ਹੈ।ਅਪੀਲ ਕੀਤੀ ਕਿ ਲੋਕ ਆਪਣਾ ਅਤੇ ਆਪਣੇ ਪਰਿਵਾਰ ਦਾ ਕੋਵਿਡ 19 ਦਾ ਟੈਸਟ ਜਰੂਰ ਕਰਵਾਉਣ ਤਾਂ ਜੋ ਪਰਿਵਾਰ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਤੇ ਕਰੋਨਾ ਦੀ ਲੜੀ ਨੂੰ ਤੋੜਿਆ ਜਾ ਸਕੇ।
Punjab Post Daily Online Newspaper & Print Media