Sunday, October 11, 2026

ਕਿਸੇ ਤਰ੍ਹਾਂ ਦਾ ਵੀ ਕਰੋਨਾ ਲੱਛਣ ਹੋਣ ਤੇ ਤਰੁੰਤ ਕਰਵਾਓ ਕਰੋਨਾ ਟੈਸਟ – ਅਮਿਤ ਵਿੱਜ

ਕਿਹਾ ਕਰੋਨਾ ਵਾਇਰਸ ਤੋਂ ਡਰਨ ਦੀ ਨਹੀਂ ਜਾਗਰੁਕ ਹੋਣ ਦੀ ਲੋੜ

ਪਠਾਨਕੋਟ, 24 ਅਗਸਤ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਦੇ ਚੱਲਦਿਆਂ ਕਰੋਨਾ ਵਾਇਰਸ ਤੋਂ ਡਰਨ ਦੀ ਨਹੀਂ, ਬਲਕਿ ਸਾਵਧਾਨੀਆਂ ਅਤੇ ਜਾਗਰੂਕ ਹੋਣ ਦੀ ਲੋੜ ਹੈ।ਅਗਰ ਕਿਸੇ ਤਰ੍ਹਾਂ ਦਾ ਕੋਈ ਵੀ ਕਰੋਨਾ ਦਾ ਲੱਛਣ ਨਜ਼ਰ ਆਉਂਦਾ ਹੈ ਤਾਂ ਸਮਾਂ ਲੰਘਣ ਤੋਂ ਪਹਿਲਾਂ ਸਰਕਾਰੀ ਹਸਪਤਾਲ ਜਾਂ ਟੋਲ ਫ੍ਰੀ ਨੰਬਰ ‘ਤੇ ਸੰਪਰਕ ਕਰਕੇ ਆਪਣਾ ਕਰੋਨਾ ਟੈਸਟ ਕਰਵਾਓ। ਇਹ ਪ੍ਰਗਟਾਵਾ ਕਰਦਿਆਂ ਹਲਕਾ ਪਠਾਨਕੋਟ ਵਿਧਾਇਕ ਅਮਿਤ ਵਿੱਜ ਨੇ ਕਿਹਾ ਕਿ ਪਿਛਲੇ ਇੱਕ ਮਹੀਨਾ ‘ਚ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ ਵਧੀ ਹੈ ਉਹ ਚਿੰਤਾ ਦਾ ਵਿਸ਼ਾ ਹੈ ਅਤੇ ਕਰੋਨਾ ਪਾਜ਼ਟਿਵ ਦੇ ਵੱਧ ਰਹੇ ਗ੍ਰਾਫ ਨੂੰ ਅਸੀਂ ਜਾਗਰੁਕ ਹੋ ਕੇ ਘਟਾ ਸਕਦੇ ਹਾਂ।ਉਨ੍ਹਾਂ ਕਿਹਾ ਕਿ ਚੱਲ ਰਹੇ ਸਮੇਂ ‘ਚ ਬਜੂਰਗ ਲੋਕਾਂ ਲਈ ਬਹੁਤ ਹੀ ਜਿਆਦਾ ਸਾਵਧਾਨੀਆਂ ਦੀ ਲੋੜ ਹੈ।
                ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਾਵਧਾਨੀਆਂ ਵਰਤੋਂ। ਅਗਰ ਅਸੀਂ ਸਿਹਤ ਵਿਭਾਗ ਦੀ ਮੰਨੀਏ ਤਾਂ ਅਗਸਤ ਅਤੇ ਸਤੰਬਰ ਮਹੀਨਾ ਜੋ ਕਿ ਬਹੁਤ ਜਿਆਦਾ ਸਾਵਧਾਨੀ ਰੱਖਣ ਦੀ ਲੋੜ ਹੈ ਕਿਉਕਿ ਇਨ੍ਹਾਂ ਦੋ ਮਹੀਨਿਆਂ ਵਿੱਚ ਕਰੋਨਾ ਵਾਇਰਸ ਵਧ ਸਕਦਾ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …