Thursday, March 26, 2026

ਹੁਣ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕੀਤਾ ਜਾਵੇਗਾ ਕਰੋਨਾ ਦਾ ਇਲਾਜ਼

ਪਾਜ਼ਟਿਵ ਮਰੀਜ਼ਾਂ ਦੇ ਇਲਾਜ਼ ਦਿੱਤੀਆਂ ਕਰੀਬ 127 ਬੈਡਾਂ ਦੀਆਂ ਸੇਵਾਵਾਂ

ਪਠਾਨਕੋਟ, 24 ਅਗਸਤ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਇਰਸ ਹੁਣ ਮਹਾਮਾਰੀ ਬਣ ਗਿਆ ਹੈ।ਜਿਸ ਦੇ ਚੱਲਦਿਆਂ ਜਿਲ੍ਹਾ ਪਠਾਨਕੋਟ ਵਿੱਚ ਸਰਕਾਰੀ

File Photo

ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲ ਵੀ ਕੋਵਿਡ ਮਰੀਜਾਂ ਦੇ ਇਲਾਜ਼ ਕਰਨ ਲਈ ਬੈਡਾਂ ਦੀ ਸੁਵਿਧਾ ਪ੍ਰਦਾਨ ਕਰਨਗੇ।
                ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਕਰੋਨਾ ਮਰੀਜ਼ਾਂ ਦੀ ਵੱਧ ਰਹੀ ਸੰਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਹਸਪਤਾਲ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ।ਜਿਲ੍ਹਾ ਪਠਾਨਕੋਟ ਵਿੱਚ ਇਸ ਸਮੇਂ ਅਜੈ ਕੇਅਰ ਹਸਪਤਾਲ 6 ਬੈਡ, ਰਾਜ ਹਸਪਤਾਲ 6 ਬੈਡ, ਪੀ.ਐਮ.ਸੀ ਸੁਜਾਨਪੁਰ 5 ਬੈਡ, ਪਠਾਨਕੋਟ ਕਿਡਨੀ ਹਸਪਤਾਲ 2 ਬੈਡ, ਮੈਕਸ ਕੇਅਰ ਹਸਪਤਾਲ 5 ਬੈਡ, ਨਵਚੇਤਨ ਹਸਪਤਾਲ 16 ਬੈਡ, ਚੋਹਾਨ ਮਲਟੀਸਪੈਸਲ ਐਂਡ ਟਰੋਮਾ ਸੈਂਟਰ 22 ਬੈਡ, ਐਸ.ਕੇ.ਆਰ 15 ਬੈਡ, ਸੁੱਖ ਸਦਨ ਹਸਪਤਾਲ 6 ਬੈਡ, ਅਮਨਦੀਪ ਹਸਪਤਾਲ 27 ਬੈਡ, ਗੋਇਲ ਹਸਪਤਾਲ 4 ਬੈਡ, ਸੱਤਿਅਮ ਹਸਪਤਾਲ 5 ਬੈਡ, ਚਕਿੱਤਸਾ ਹਸਪਤਾਲ 3 ਬੈਡ, ਗੰਡੋਤਰਾ ਹਸਪਤਾਲ 1 ਬੈਡ, ਭਿੰਡਰ ਹਸਪਾਤਲ 2 ਬੈਡ ਅਤੇ ਚੈਤਨਯ ਹਸਪਤਾਲ ਵਿਖੇ 2 ਬੈਡ ਰਿਜਰਵ ਰੱਖੇ ਗਏ ਹਨ।ਉਨ੍ਹਾਂ ਦੱਸਿਆ ਕਿ ਉਪਰੋਕਤ ਹਸਪਤਾਲਾਂ ਵਿੱਚ ਕਰੋਨਾ ਐਲ-1 ਲਈ 84 ਬੈਡ, ਐਲ-2 ਲਈ 35 ਬੈਡ ਅਤੇ ਐਲ-3 ਲਈ 8 ਬੈਡ ਰੱਖੇ ਗਏ ਹਨ।ਇਸ ਤਰ੍ਹਾ ਪ੍ਰਾਈਵੇਟ ਹਸਪਤਾਲਾਂ ਵੱਲੋਂ ਕਰੀਬ 127 ਬੈਡਾਂ ਦੀਆਂ ਸੇਵਾਵਾਂ ਕਰੋਨਾ ਵਾਈਰਸ ਪਾਜੀਟਿਵ ਮਰੀਜ ਦੇ ਇਲਾਜ ਲਈ ਦਿੱਤੀਆਂ ਜਾਣਗੀਆਂ।
               ਉਨ੍ਹਾਂ ਜਿਲ੍ਹਾ ਪਠਾਨਕੋਟ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਕਿਸੇ ਨਾਗਰਿਕ ਨੂੰ ਕਰੋਨਾ ਦੇ ਲੱਛਣ ਨਜਰ ਆਉਂਦੇ ਹਨ ਤਾਂ ਨਜਦੀਕੀ ਹਸਪਤਾਲ ਨਾਲ ਸੰਪਰਕ ਕਰਕੇ ਆਪਣੀ ਜਾਂਚ ਜਰੂਰ ਕਰਵਾਉਣ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …