Wednesday, March 25, 2026

ਮਾਰਕਫੈਡ ਕੈਟਲ ਫੀਡ ‘ਤੇ ਇਨਾਮੀ ਸਕੀਮ ਸ਼ੁਰੂ

ਅੰਮ੍ਰਿਤਸਰ, 24 ਅਗਸਤ (ਸੁਖਬੀਰ ਸਿੰਘ) – ਮਾਰਕਫੈਡ ਵਲੋਂ ਕੈਟਲ ਫੀਡ ‘ਤੇ ਕੂਪਨ ਸਕੀਮ ਸ਼ੁਰੂ ਕੀਤੀ ਗਈ ਹੈ।ਜ਼ਿਲ੍ਹਾ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਰਕਫੈਡ ਕੈਟਲ ਫੀਡ ਦੀਆਂ ਬੋਰੀਆਂ ਵਿੱਚ ਕੂਪਨ ਪਾਏ ਗਏ ਹਨ।ਜਿਨ੍ਹਾਂ ਦਾ ਲੱਕੀ ਡਰਾਅ 6 ਨਵੰਬਰ 2020 ਨੂੰ ਮਾਰਕਫੈਡ ਕੈਟਲ ਪਲਾਂਟ ਕਪੂਰਥਲਾ ਵਿਖੇ ਕੱਢਿਆ ਜਾਵੇਗਾ।ਇਨ੍ਹਾਂ ਵਿੱਚ ਇਨਫੀਲਡ ਮੋਟਰਸਾਈਕਲ, ਹੀਰੋ ਹਾਂਡਾ ਮੋਟਰਸਾਈਕਲ, ਐਕਟਿਵਾ, ਫ਼ਰਿਜ਼, ਐਲ.ਈ.ਡੀ ਟੀ.ਵੀ, ਸਾਈਕਲ ਅਤੇ ਹੋਰ ਬਹੁਤ ਸਾਰੇ ਇਨਾਮ ਰੱਖੇ ਗਏ ਹਨ।ਉਨਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਪਸ਼ੂਆਂ ਨੂੰ ਤੰਦਰੁਸਤ ਰੱਖਣ ਲਈ ਮਾਰਕਫੈਡ ਕੈਟਲਫੀਡ ਵਰਤੋਂ ਕਰਨ ਦੇ ਨਾਲ ਇਨਾਮ ਹੱਕਦਾਰ ਵੀ ਬਣਨ।ਉਨ੍ਹਾਂ ਦੇ ਨਾਲ ਜਗਦੀਸ਼ ਸਿੰਘ ਐਫ.ਐਸ.ਓ ਅਤੇ ਬਰਾਂਚ ਮੈਨੇਜਰ ਮਾਰਕਫੈਡ ਅੰਮ੍ਰਿਤਸਰ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …