Wednesday, September 30, 2026

ਸਮਰਾਲਾ ਸ਼ਹਿਰ ਦੀਆਂ ਜਥੇਬੰਦੀਆਂ ਵਲੋਂ 25 ਸਤੰਬਰ ਦੇ ਪੰਜਾਬ ਬੰਦ ਦੀ ਹਮਾਇਤ

ਸਮਰਾਲਾ, 24 ਸਤੰਬਰ (ਇੰਦਰਜੀਤ ਕੰਗ) – ਖੇਤੀ ਆਰਡੀਨੈਸਾਂ ਦੇ ਵਿਰੋਧ ਵਿੱਚ ਸਮੁੱਚੇ ਪੰਜਾਬ ਦੀਆਂ ਕਿਸਾਨ, ਮਜ਼ਦੂਰ ਅਤੇ ਹੋਰ ਭਰਾਤਰੀ ਜਥੇਬੰਦੀਆਂ ਪਿਛਲੇ ਹਫ਼ਤੇ ਤੋਂ ਸਾਰੇ ਪੰਜਾਬ ਵਿੱਚ ਖਾਸਕਰ ਪਟਿਆਲਾ ਅਤੇ ਪਿੰਡ ਬਾਦਲ ‘ਚ ਪੱਕੇ ਮੋਰਚੇ ਲਾਈ ਬੈਠੀਆਂ ਹਨ। ਇਨ੍ਹਾਂ ਦੀ ਹਮਾਇਤ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ, ਧਾਰਮਿਕ ਜਥੇਬੰਦੀਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਆ ਗਈਆਂ ਹਨ।
               ਅੱਜ ਐਂਟੀ-ਕੁਰੱਪਸ਼ਨ ਐਂਡ ਰੀਫਾਰਮਰ ਸੁਸਾਇਟੀ ਆਫ਼ ਇੰਡੀਆ (ਰਜਿ:) ਦੀ ਇੱਕ ਵਿਸ਼ੇਸ਼ ਮੀਟਿੰਗ ਦਫ਼ਤਰ ਸਮਰਾਲਾ ਵਿਖੇ ਕੀਤੀ ਗਈ।ਜਿਸ ਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਸੁਦੇਸ਼ ਕੁਮਾਰ ਸ਼ਰਮਾ ਨੇ ਕੀਤੀ।ਮੀਟਿੰਗ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਥਾ ਹਰ ਸਮੇਂ ਕਿਸਾਨਾਂ ਨਾਲ ਹੈ ਅਤੇ 25 ਤਰੀਕ ਦੇ ਪੰਜਾਬ ਬੰਦ ਦਾ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਕਾਲ਼ੇ ਕਾਨੂੰਨਾਂ ਦਾ ਕਿਸਾਨਾਂ ਸਮੇਤ ਪੰਜਾਬ ਦੇ ਹਰ ਵਰਗ ਉਪਰ ਮਾਰੂ ਅਸਰ ਹੋਵੇਗਾ।ਇਸ ਲਈ ਸਾਡਾ ਸਾਰਿਆਂ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਖੇਤੀ ਆਰਡੀਨੈਸਾਂ ਦਾ ਡਟ ਕੇ ਵਿਰੋਧ ਕਰੀਏ, ਜਿਸ ਨਾਲ ਮੋਦੀ ਸਰਕਾਰ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣ ਲਈ ਮਜ਼ਬੂਰ ਹੋ ਜਾਵੇ।
            ਇਸ ਮੀਟਿੰਗ ਵਿੱਚ ਕਮਾਡੈਂਟ ਰਛਪਾਲ ਸਿੰਘ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ, ਐਡਵੋਕੇਟ ਗਗਦੀਪ ਸ਼ਰਮਾ ਚੇਅਰਮੈਨ ਸ਼ੋਸ਼ਲ ਵੈਲਫੇਅਰ ਸੁਸਾਇਟੀ ਸਮਰਾਲਾ, ਪ੍ਰਧਾਨ ਨੀਰਜ਼ ਸਿਹਾਲਾ, ਜਨਰਲ ਸਕੱਤਰ ਦੀਪ ਦਿਲਬਰ, ਸੁਖਜਿੰਦਰ ਸਿੰਘ ਬਰਵਾਲੀ ਖੁਰਦ ਪ੍ਰਾਈਵੇਟ ਸਕੂਲ ਐਸੋਸੀਏਟ ਸਕੂਲ ਐਸੋਸੀਸ਼ਨ ਪੰਜਾਬ, ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਡਾ. ਪਰਮਿੰਦਰ ਸਿੰਘ ਬੈਨੀਪਾਲ, ਨਿਰਮਲ ਸਿੰਘ ਫੌਜੀ ਹਰਬੰਸਪੁਰਾ, ਮਨਪ੍ਰੀਤ ਕੌਰ, ਦਰਸ਼ਨ ਸਿੰਘ ਕੰਗ, ਸਰਬਣ ਸਮਰਾਲਾ, ਮਾਸਟਰ ਪ੍ਰੇਮ ਨਾਥ, ਰਾਜਿੰਦਰ ਸਿੰਘ, ਗਮਦੂਰ ਸਿੰਘ, ਬਲਜਿੰਦਰ ਸਿੰਘ, ਕੈਪਟਨ ਪਰਮਜੀਤ ਸਿੰਘ, ਸੰਤੋਖ ਕੁਮਾਰ, ਕੈਪਟਨ ਹਰਪਿੰਦਰ ਸਿੰਘ ਟੱਪਰੀਆਂ, ਸੁਵਿੰਦਰ ਸਿੰਘ ਕਲੇਰ, ਨਰਿੰਦਰ ਕੁਮਾਰ, ਸ਼ੀਤਲ ਸਿੰਘ ਸਿਹਾਲਾ, ਮਨਮੋਹਣ ਸਿੰਘ ਸਿਹਾਲਾ, ਰਾਮਪਾਲ ਸਿੰਘ, ਜਗਵਿੰਦਰ ਸਿੰਘ ਅਤੇ ਜਸਵੰਤ ਸਿੰਘ ਹਰਿਓਂ ਖੁਰਦ ਆਦਿ ਸ਼ਾਮਿਲ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …