ਚੰਡੀਗੜ੍ਹ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਸੋਨਮ ਬਾਜਵਾ ਜ਼ੀ ਪੰਜਾਬੀ ਦੇ ਟਾਕ ਸ਼ੋਅ ‘ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ‘ ਨੇ ਟੈਲੀਵਿਜਨ ‘ਤੇ ਆਪਣੀ ਸ਼ੁਰੂਆਤ ਕੀਤੀ ਹੈ।ਸ਼ੋਅ ਦਾ ਪ੍ਰੀਮੀਅਰ 23 ਜਨਵਰੀ ਨੂੰ ਹੋਇਆ ਜੋ ਹਰ ਸ਼ਨੀਵਾਰ-ਐਤਵਾਰ ਰਾਤ 8:30 ਵਜੇ ਤੋਂ 9:30 ਵਜੇ ਪਰਸਾਰਿਤ ਹੋਵੇਗਾ।ਇਸ ਸ਼ੋਅ ਵਿਚ ਮਸ਼ਹੂਰ ਹਸਤੀਆਂ ਦਾ ਨਿੱਜੀ ਪੱਖ ਦੱਸਦੇ ਹੋਏ ਦਿਲ ਦੀਆਂ ਗੱਲਾਂ ਅਤੇ ਮਨੋਰੰਜ਼ਨ ਪੇਸ਼ ਕੀਤਾ ਜਾਵੇਗਾ।
ਦਿਲ ਦੀਆਂ ਗੱਲਾਂ ‘ਚ ਪੰਜਾਬੀ ਸੁਪਰ ਸਟਾਰ ਸਿੱਧੂ ਮੂਸੇਵਾਲਾ, ਕਰਨ ਔਜਲਾ, ਜਿੰਮੀ ਸ਼ੇਰਗਿੱਲ, ਨਿਮਰਤ ਖਹਿਰਾ, ਗੁਰਨਾਮ ਭੁੱਲਰ, ਐਮੀ ਵਿਰਕ, ਮਿਸ ਪੂਜਾ, ਜੱਸੀ ਗਿੱਲ ਅਤੇ ਹੋਰ ਪੰਜਾਬੀ ਸੁਪਰਸਟਾਰਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਤੇ ਉਨਾਂ ਦੇ ਅਣਦੇਖੇ ਪਹਿਲੂ ਪੇਸ਼ ਕੀਤੇ ਜਾਣਗੇ।
ਜ਼ੀ ਪੰਜਾਬੀ ਦੇ ਬਿਜਨੈਸ ਮੁਖੀ ਰਾਹੁਲ ਰਾਓ ਦਾ ਕਹਿਣਾ ਹੈ ਕਿ ਜ਼ੀ ਪੰਜਾਬੀ ਪਿਛਲੇ ਇੱਕ ਸਾਲ ਦੌਰਾਨ ਪੰਜਾਬੀ ਮਨੋਰੰਜ਼ਨ ਦੀ ਪਛਾਣ ਬਣ ਗਿਆ ਹੈ।ਚੈਨਲ ਦੀ ਕੁੱਝ ਕਰ ਵਖਾਉਣ ਦੀ ਭਾਵਨਾ ਸਦਕਾ, ਅਸੀਂ ਪੰਜਾਬੀ ਸੁਪਰਸਟਾਰਾਂ ਦੇ ਅਣਦੇਖੇ ਪੱਖ ਨੂੰ ਸਾਹਮਣੇ ਲਿਆਉਣਾ ਚਾਹੁੰਦੇ ਹਾਂ।ਉਨਾਂ ਕਿਹਾ ਕਿ ਜ਼ੀ ਪੰਜਾਬੀ ਹੁਣ ਫਾਸਟਵੇਅ ਚੈਨਲ ਨੰਬਰ 61 ‘ਤੇ ਵੀ ਉਪਲੱਬਧ ਹੈ।
Check Also
ਪਿੰਡ ਜੱਬੋਵਾਲ ਵਿਖੇ 1.78 ਕਰੋੜ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ – ਈ.ਟੀ.ਓ
ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ – ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਜੱਬੋਵਾਲ ਵਿਖੇ ਸ਼ਹੀਦ …