ਅੰਮ੍ਰਿਤਸਰ, 2 ਫ਼ਰਵਰੀ (ਖੁਰਮਣੀਆਂ) – ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਖੋਜ਼ ਰਸਾਲੇ ‘ਸੰਵਾਦ’ ਦਾ ਅੱਜ 13ਵਾਂ ਅੰਕ ਰਿਲੀਜ਼
ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੀਟਿੰਗ ਰੂਮ ’ਚ ਸਮਾਗਮ ਦੌਰਾਨ ਇਸ ਅੰਕ ਨੂੰ ਰਿਲੀਜ਼ ਕੀਤਾ।ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2015 ਤੋਂ ਕਾਲਜ ਦਾ ਪੰਜਾਬੀ ਵਿਭਾਗ ਇਸ ਖੋਜ ਰਸਾਲੇ ਨੂੰ ਨਿਰੰਤਰ ਪ੍ਰਕਾਸ਼ਿਤ ਕਰ ਰਿਹਾ ਹੈ।ਇਸ ਦੇ ਮਿਆਰ ਨੂੰ ਵੇਖਦੇ ਹੋਏ ਯੂ.ਜੀ.ਸੀ ਦੀ ‘ਅਕਾਦਮਿਕ ਅਤੇ ਖੋਜ ਨੈਤਿਕਤਾ ਸੰਸਥਾ’ ਵੱਲੋਂ ਇਸ ਨੂੰ ਮਾਨਤਾ ਦਿੱਤੀ ਗਈ ਹੈ, ਜੋ ਭਾਰਤ ਦੇ ਕਿਸੇ ਵੀ ਰਸਾਲੇ ਲਈ ਪ੍ਰਮੁੱਖ ਪ੍ਰਮਾਣਿਤ ਸਰਟੀਫਿਕੇਟ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਸੰਵਾਦ ਦਾ ਇਹ ਅੰਕ ਗੁਰੂ ਤੇਗ਼ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।ਉਨ੍ਹਾਂ ਕਿਹਾ ਕਿ ਕਾਲਜ ਆਉਣ ਵਾਲੇ ਦਿਨਾਂ ’ਚ ਗੁੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਦਰਸ਼ਨ, ਬਾਣੀ ਅਤੇ ਸ਼ਹਾਦਤ ਸੰਬੰਧੀ ਇਕ ਸੈਮੀਨਾਰ ਅਤੇ ਦੋ ਪੁਸਤਕਾਂ ਵੀ ਸੰਪਾਦਿਤ ਕਰ ਰਿਹਾ ਹੈ।
‘ਸੰਵਾਦ’ ਦੇ ਇਸ ਅੰਕ ਦੇ ਸੰਪਾਦਕ ਅਤੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਖੋਜ਼ ਰਸਾਲੇ ਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।300 ਤੋਂ ਵੱਧ ਲਾਈਫ ਮੈਂਬਰ ਬਣ ਚੁੱਕੇ ਹਨ ਜਦਕਿ ਬੁੱਕ-ਸਟਾਲਾਂ ਤੋਂ ਇਸ ਦੀ ਨਿਰੰਤਰ ਮੰਗ ਆਉਂਦੀ ਰਹਿੰਦੀ ਹੈ।ਉਨ੍ਹਾਂ ਦੱਸਿਆ ਕਿ ਇਸ ਅੰਕ ਲਈ ਕੁੱਲ ਚੁਰੰਜਾ ਖੋਜ਼-ਪੱਤਰ ਪ੍ਰਾਪਤ ਹੋਏ ਸਨ ਜਿੰਨ੍ਹਾਂ ਵਿਚ ਰੈਫ਼ਰੀਡ ਪੈਨਲ ਨੇ ਕੇਵਲ ਸਤਾਰਾਂ ਖੋਜ਼-ਪੱਤਰਾਂ ਦੀ ਚੋਣ ਕੀਤੀ ਹੈ, ਜਦਕਿ ਕੁੱਝ ਖੋਜ਼-ਪੱਤਰ ਅਗਲੇ ਅੰਕ ’ਚ ਛਾਪਣ ਲਈ ਵਿਚਾਰ ਅਧੀਨ ਹਨ।ਇਸ ਅੰਕ ’ਚ ਚਾਰ ਖੋਜ਼-ਪੱਤਰ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਬਾਣੀ, ਦਰਸ਼ਨ ਅਤੇ ਸ਼ਹਾਦਤ ਨਾਲ ਸਬੰਧਿਤ ਹਨ ਜਦਕਿ ਬਾਕੀ ਦੇ ਖੋਜ਼-ਪੱਤਰ ਸਾਹਿਤ ਦੇ ਵਰਤਮਾਨ ਸਰਕਾਰਾਂ ਨਾਲ ਸਬੰਧਿਤ ਹਨ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਮੈਡਮ ਸੁਖਮੀਨ ਬੇਦੀ, ਕਾਮਰਸ ਵਿਭਾਗ ਦੇ ਮੁੱਖੀ ਡਾ. ਅਵਤਾਰ ਸਿੰਘ, ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ, ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ ਅਤੇ ਡਾ. ਹਰਜੀਤ ਕੌਰ ਵੀ ਮੌਜ਼ੂਦ ਸਨ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media