ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਅੱਜ ਬਾਗਬਾਨੀ ਵਿਭਾਗ ਦੇ ਮੁਲਾਜ਼ਮਾਂ ਦੀ ਹਾਜ਼ਰੀ ਦਾ ਅਚਨਚੇਤੀ ਨਿਰੀਖਣ
ਕੀਤਾ ਗਿਆ।ਉਨਾਂ ਨੇ ਮੌਕੇ ‘ਤੇ ਮੌਜ਼ੂਦ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸ਼ਹਿਰ ਦੇ ਇਤਿਹਾਸਕ ਰਾਮ ਬਾਗ (ਕੰਪਨੀ ਬਾਗ), ਸਕੱਤਰੀ ਬਾਗ, ਚਾਲੀ ਖੂਹ, ਗੋਲ ਬਾਗ, ਸ਼ਿਵਾਜੀ ਪਾਰਕ ਆਦਿ ਬਾਗਾਂ ਨੂੰ ਸਾਫ ਸੁਥਰਾ ਰੱਖਣ ਦੀਆਂ ਹਦਾਇਤਾਂ ਦਿੱਤੀਆਂ।
ਮੇਅਰ ਰਿੰਟੂ ਨੇ ਗੈਰਹਾਜ਼ਰ ਮੁਲਾਜ਼ਮਾਂ ਨੂੰ ਕਿਹਾ ਕਿ ਕਿਸੇ ਕਿਸਮ ਦੀ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ ਤੇ ਸਾਰੇ ਮੁਲਾਜ਼ਮ ਆਪਣੀ ਡਿਊਟੀ ਸਮੇਂ ਦੇ ਪਾਬੰਦ ਰਹਿ ਕੇ ਕੰਮ ਕਰਨਗੇ।ਉਨਾਂ ਨੇ ਇੰਨ੍ਹਾਂ ਬਾਗਾਂ ਦੀ ਦੇਖ ਰੇਖ ਤੇ ਸਾਫ ਸਫਾਈ ਸਬੰਧੀ ਇਕ 10 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ।
ਇਸ ਮੌਕੇ ਨਿਗਰਾਨ ਇੰਜੀਨੀਅਰ ਦੀਪਇੰਦਰ ਸੰਧੂ, ਕਾਰਜਕਾਰੀ ਇੰਜੀਨੀਅਰ ਸੰਦੀਪ ਸਿੰਘ, ਰਾਮ ਬਾਗ ਡਿਵਲੈਪਮੈਂਟ ਦੇ ਮੈਂਬਰ ਗਿਰੀਸ਼ ਸ਼ਰਮਾ, ਸੁਸ਼ਾਂਤ ਭਾਟੀਆ, ਜੇ.ਈ ਰਮਨ ਕੁਮਾਰ, ਯਾਦਵਿੰਦਰ ਸਿੰਘ ਤੇ ਰਘੂਨੰਦਨ ਆਦਿ ਹਾਜ਼ਰ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ਵਿੱਚ ਜਿਲ੍ਹੇ `ਚੋਂ ਹਾਸਲ ਕੀਤੀਆਂ ਸ਼ਾਨਦਾਰ ਪੁਜ਼ੀਸ਼ਨਾਂ
ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਅਕਾਦਮਿਕ ਉਤਮਤਾ ਦੀ ਆਪਣੀ …
Punjab Post Daily Online Newspaper & Print Media