ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਦੇ ਸਵਾਗਤੀ ਗੋਲਡਨ ਗੇਟ ਨੂੰ ਨਗਰ ਨਿਗਮ ਵਲੋਂ ਲਾਈਟਾਂ ਲਗਾ ਕੇ ਜਗਮਗਾ ਦਿੱਤਾ
ਗਿਆ ਹੈ।ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਅੰਮ੍ਰਿਤਸਰ ਇੱਕ ਧਾਰਮਿਕ ਸ਼ਹਿਰ ਹੈ।ਜਿਸ ਵਿਚ ਰੋਜ਼ਾਨਾ ਲੱਖਾਂ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ।ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਅਤੇ ਕਾਰੋਬਾਰੀਆਂ ਦਾ ਰੋਜ਼ਾਨਾ ਜੀ.ਟੀ ਰੋਡ ‘ਤੇ ਰਾਤ ਨੂੰ ਆਉਣਾ ਜਾਣਾ ਰਹਿੰਦਾ ਹੈ।ਪਰ ਸ਼ਹਿਰ ਦੇ ਸਵਾਗਤੀ ਗੋਲਡਨ ਗੇਟ ਦੀਆਂ ਲਾਈਟਾਂ ਰਾਤ ਨੂੰ ਤਕਰੀਬਨ ਬੰਦ ਹੀ ਰਹਿੰਦੀਆਂ ਸਨ, ਜਿਸ ਕਰਕੇ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਸੀ।ਉਨਾਂ ਕਿਹਾ ਕਿ ਇਸ ਬਾਰੇ ਆ ਰਹੀਆਂ ਸ਼ਿਕਾਇਤਾਂ ਨੂੰ ਧਿਆਨ ‘ਚ ਰੱਖਦੇ ਹੋਏ ਨਿਗਮ ਦੇ ਸਟਰੀਟ ਲਾਈਟ ਵਿਭਾਗ ਵਲੋਂ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।ਮੇਅਰ ਰਿੰਟੂ ਨੇ ਕਿਹਾ ਕਿ ਪੀ.ਡਬਲਿਊ.ਡੀ ਵਿਭਾਗ ਜਿਸ ਕੋਲ ਇਸ ਸਵਾਗਤੀ ਗੋਲਡਨ ਗੇਟ ਦੇ ਰੱਖ-ਰਖਾਅ ਦਾ ਜਿੰਮਾਂ ਹੈ, ਉਸ ਵਲੋਂ ਲੋਕਾਂ ਦੀ ਇਸ ਪਰੇਸ਼ਾਨੀ ਦਾ ਕੋਈ ਹੱਲ ਨਹੀਂ ਸੀ ਕੱਢਿਆ ਜਾ ਰਿਹਾ।ਜਿਸ ਕਰਕੇ ਉਨਾਂ ਦੀਆਂ ਹਦਾਇਤਾਂ ‘ਤੇ ਨਿਗਮ ਦੇ ਸਟਰੀਟ ਲਾਈਟ ਵਿਭਾਗ ਨੇ ਗੋਲਡਨ ਗੇਟ ਦੀਆਂ ਲਾਈਟਾਂ ਦੋਬਾਰਾ ਚਾਲੂ ਕਰਵਾ ਦਿੱਤੀਆਂ ਹਨ।
ਮੇਅਰ ਨੇ ਕਿਹਾ ਕਿ ਨਗਰ ਨਿਗਮ ਨੂੰ ਇਸ ਸਬੰਧੀ ਪੀ.ਡਬਲਿਊ.ਡੀ ਵਿਭਾਗ ਨਾਲ ਪੱਤਰ ਵਿਹਾਰ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ ਕਿ ਜੇਕਰ ਉਹਨਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਗੋਲਡਨ ਗੇਟ ਦੀਆਂ ਲਾਈਟਾਂ ਦਾ ਪ੍ਰਬੰਧ ਨਗਰ ਨਿਗਮ ਆਪਣੇ ਹੱਥ ਵਿਚ ਲੈ ਲਵੇਗਾ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ਵਿੱਚ ਜਿਲ੍ਹੇ `ਚੋਂ ਹਾਸਲ ਕੀਤੀਆਂ ਸ਼ਾਨਦਾਰ ਪੁਜ਼ੀਸ਼ਨਾਂ
ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਅਕਾਦਮਿਕ ਉਤਮਤਾ ਦੀ ਆਪਣੀ …
Punjab Post Daily Online Newspaper & Print Media