ਧੂਰੀ, 2 ਮਾਰਚ (ਪ੍ਰਵੀਨ ਗਰਗ) – ਡੈਮੋਕਰੈਟਿਕ ਟੀਚਰਜ਼ ਫਰੰਟ ਵਲੋਂ ਕਿਸਾਨੀ ਸੰਘਰਸ਼ ਅਤੇ ਪਗੜੀ ਸੰਭਾਲ ਜੱਟਾ ਲਹਿਰ ਨੂੰ ਸਮਰਪਿਤ 31ਵੀਂ ਵਜ਼ੀਫ਼ਾ ਪ੍ਰੀਖਿਆ ਦਾ ਆਯੋਜਨ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਕੀਤਾ ਗਿਆ।ਮੁੱਖ ਪ੍ਰਬੰਧਕ ਸੁਖਦੇਵ ਧੂਰੀ ਅਤੇ ਸਹਾਇਕ ਯਾਦਵਿੰਦਰ ਪਾਲ ਨੇ ਦੱਸਿਆ ਕਿ ਇਹ ਪ੍ਰੀਖਿਆ ਸਕੂਲਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਕੈਟੇਗਰੀ ਵਿੱਚ ਵੰਡ ਕੇ ਕਰਵਾਈ ਗਈ।ਜਿਸ ਵਿੱਚ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਕ੍ਰਮਵਾਰ 144, 129, 118 ਅਤੇ 30 ਸਮੇਤ ਕੁੱਲ 421 ਵਿਦਿਆਰਥੀਆਂ ਨੇ ਭਾਗ ਲਿਆ।
ਬਲਾਕ ਪ੍ਰਧਾਨ ਨਛੱਤਰ ਸਿੰਘ ਪੇਧਨੀ ਨੇ ਕਿਹਾ ਕਿ ਇਸ ਪ੍ਰੀਖਿਆ ਰਾਹੀਂ ਜਿਥੇ ਵਿਦਿਆਰਥੀਆਂ ‘ਚ ਛੁਪੀ ਪ੍ਰਤਿਭਾ ਉਜਾਗਰ ਕਰਨ ਵਿੱਚ ਮਦਦ ਮਿਲਦੀ ਹੈ, ਉਥੇ ਹੀ ਨਕਲ ਰਹਿਤ ਹੋਣ ਕਰਕੇ ਸਹੀ ਮੁਲਾਂਕਣ ਕਰਨ ਵਿੱਚ ਵੀ ਸਹਾਇਤਾ ਮਿਲਦੀ ਹੈ।ਸਾਬਕਾ ਸੂਬਾ ਕਮੇਟੀ ਮੈਂਬਰ ਬਹਾਦਰ ਸਿੰਘ ਬੇਨੜਾ ਨੇ ਕਿਹਾ ਕਿ ਡੈਮੋਕਰੈਟਿਕ ਟੀਚਰਜ਼ ਫਰੰਟ ਅਧਿਆਪਕ ਮੰਗਾਂ ਮਸਲਿਆਂ ਦੇ ਨਾਲ ਨਾਲ ਵਿਦਿਆਰਥੀਆਂ ਪ੍ਰਤੀ ਵੀ ਆਪਣੀ ਜਿੰਮੇਵਾਰੀ ਦਾ ਪਾਲਣ ਬੜੀ ਸ਼ਿੱਦਤ ਨਾਲ ਕਰਦਾ ਹੈ।ਰਘਵੀਰ ਚੰਦ ਨੇ ਪ੍ਰੀਖਿਆ ਦੇ ਸੰਚਾਲਨ ਲਈ ਇਕ ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਰਘਵੀਰ ਚੰਦ ਸਾਬਕਾ ਐਸ.ਡੀ.ਓ, ਡਾ. ਅਵਤਾਰ ਸਿੰਘ ਢੀਂਡਸਾ, ਰਤਨ ਸਿੰਘ ਭੰਡਾਰੀ, ਡਾ. ਅਮਰਜੀਤ ਸਿੰਘ, ਰਾਜ ਸਿੰਘ, ਗਗਨਦੀਪ, ਸੁਖਪਾਲ ਸਿੰਘ, ਜਗਜੀਤ ਸਿੰਘ, ਸੁਰਿੰਦਰ ਮੋਹਨ, ਰਮੇਸ਼ ਕੁਮਾਰ, ਕਰਮਜੀਤ ਸਿੰਘ ਮਡਾਹਰ, ਨਿਤਿਨ ਗੋਇਲ, ਮਹਿੰਦਰ ਕੁਮਾਰ, ਸੁਖਵਿੰਦਰ ਸਿੰਘ ਭਸੌੜ, ਹਰਵਿੰਦਰ ਸ਼ਰਮਾਂ, ਜਸਵੀਰ ਸਿੰਘ, ਗੁਰਵਿੰਦਰ ਸਿੰਘ, ਰਾਜਿੰਦਰ ਰਾਜੂ, ਮਨਪ੍ਰੀਤ ਸਿੰਘ, ਵਿਪਨ ਕਮਾਰ, ਨੂਤਨ ਕਪੂਰ, ਖੁਸ਼ਵਿੰਦਰ ਸਿੰਘ, ਕੋਮਲ, ਸੁਖਵਿੰਦਰ ਸਿੰਘ ਬਲਮਗੜ, ਅਰਸ਼ਦੀਪ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਕੌਰ, ਰਜਨੀ, ਸੁਦੇਸ਼ ਰਾਣੀ, ਜਸਵਿੰਦਰ ਕੌਰ ਬਮਾਲ, ਸੰਦੀਪ ਬਾਂਸਲ ਅਤੇ ਲਵਪ੍ਰੀਤ ਸਿੰਘ ਹਾਜ਼ਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media