Saturday, October 10, 2026

ਕੈਬਨਿਟ ਮੰਤਰੀ ਸੋਨੀ ਨੇ 25 ਲੱਖ ਨਾਲ ਬਣਨ ਵਾਲੀ ਸੜ੍ਹਕ ਦੀ ਕਰਵਾਈ ਸ਼ੁਰੂਆਤ

ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਾਰਡ ਨੰ: 78 ਦੇ ਅਧੀਨ ਆਉਂਦੇ ਇਲਾਕੇ ਬੰਗਲਾ ਬਸਤੀ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਕੰਕਰੀਟ ਦੀ ਬਣਨ ਵਾਲੀ ਸੜ੍ਹਕ ਦੀ ਸ਼ੁਰੂਆਤ ਕੀਤੀ।ਉਨਾਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਨਵਾਂ ਸੀਵਰੇਜ਼ ਪਾਉਣ ਦੇ ਕਾਰਨ ਸੜ੍ਹਕ ਪੁੱਟੀ ਗਈ ਸੀ, ਜੋ ਜਲਦ ਹੀ ਨਵੀਂ ਬਣ ਜਾਵੇਗੀ।ਸੋਨੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੜ੍ਹਕ ਦਾ ਨਿਰਮਾਣ ਆਪਣੀ ਦੇਖ-ਰੇਖ ਹੇਠ ਕਰਾਉਣ ਤੇ ਕੰਮ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰਖਿਆ ਜਾਵੇ।ਸੋਨੀ ਨੇ ਲੋਂ ਵਾਰਡ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …