ਸੰਗਰੂਰ, 16 ਮਾਰਚ (ਜਗਸੀਰ ਲੌਂਗੋਵਾਲ) – ਰਾਏਕੋਟ ਦੇ ਗੁਰੀਲਾ ਨਗਰ ਵਿਖੇ ਸੀਟੂ ਦੀ ਤਹਿਸੀਲ ਕਮੇਟੀ ਦੀ ਮੀਟਿੰਗ ਹਰਨੇਕ ਸਿੰਘ ਔਲਖ ਅਤੇ ਸੁਖਚੈਨ ਸਿੰਘ
ਰਾਜੋਆਣਾ ਕਿਸਾਨ ਆਗੂ ਅਤੇ ਕਰਮਜੀਤ ਸਿੰਘ ਸੰਨੀ ਮਜ਼ਦੂਰ ਆਗੂਆਂ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਕਾਮਰੇਡ ਗੋਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਹਿਲਾਂ ਮਜ਼ਦੂਰ ਜਮਾਤ ਵਲੋਂ ਲਹੂ ਵੀਟਵੇਂ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਕਾਨੂੰਨਾਂ ਨੂੰ ਚਾਰ ਕੋਡਾਂ ਵਿੱਚ ਬਦਲ ਕੇ ਮਜ਼ਦੂਰ ਜਮਾਤ ਨੂੰ ਗੁਲਾਮੀ ਵੱਲ ਧੱਕ ਦਿੱਤਾ ਹੈ।ਪਬਲਿਕ ਖੇਤਰ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਲੱਖਾਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਵਾਂਝੇ ਕਰ ਦਿੱਤਾ ਹੈ।ਪੱਕੀ ਭਰਤੀ ਖਤਮ ਕਰਕੇ ਨਵੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਹੈ।ਦੇਸ਼ ਦੀ ਰੀੜ ਦੀ ਹੱਡੀ ਕਿਸਾਨੀ ਵਿਰੁੱਧ ਤਿੰਨ ਕਾਲੇ ਕਾਨੂੰਨ ਬਣਾ ਕੇ ਅੰਨ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਹੈ।ਉਨ੍ਹਾ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਸਾਰੀਆਂ ਫਸਲਾਂ ਦੀ ਗਾਰੰਟੀ ਵਾਲਾ ਕਾਨੂੰਨ ਲਿਆਉਣ ਅਤੇ 26 ਜਨਵਰੀ ਦੀ ਆੜ ਵਿੱਚ ਦਰਜ਼ ਪਰਚੇ ਖਾਰਿਜ਼ ਕਰਵਾਉਣ ਅਤੇ ਮਜ਼ਦੂਰ ਵਿਰੋਧੀ 4 ਕੋਡਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਮਜ਼ਦੂਰਾਂ ਵੱਲੋਂ 24 ਮਾਰਚ ਦੀ ਸਾਂਝੀ ਕੰਨਵੈਨਸ਼ਨ ਰਾਏਕੋਟ ਵਿਖੇ ਰੱਖੀ ਗਈ ਹੈ।ਇਸ ਕੰਨਵੈਨਸ਼ਨ ਨੂੰ ਸੂਬਾਈ ਅਤੇ ਕੇਂਦਰੀ ਲੀਡਰਸਿਪ ਅਤੇ ਬੁੱਧੀਜੀਵੀ ਸੰਬੋਧਨ ਕਰਨਗੇ।ਕਾਮਰੇਡ ਗੋਰਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵੱਲ ਨੂੰ ਵੱਡੀ ਗਿਣਤੀ ਮਜ਼ਦੂਰ ਅਤੇ ਕਿਸਾਨ ਕੂਚ ਕਰਨਗੇ।
ਇਸ ਮੌਕੇ ਕਾਮਰੇਡ ਪ੍ਰਕਾਸ਼ ਬਰਮੀ, ਰਾਜਜਸਵੰਤ ਸਿੰਘ ਜੋਗਾ, ਪ੍ਰਿਤਪਾਲ ਸਿੰਘ ਬਿੱਟਾ, ਕਰਨੈਲ ਸਿੰਘ ਦੱਧਾਹੂਰ, ਚਮਕੌਰ ਸਿੰਘ ਨੂਰਪੁਰਾ, ਗੁਰਨਾਮ ਸਿੰਘ, ਭੁਪਿੰਦਰ ਸਿੰਘ ਗੌਬਿੰਦਗੜ, ਗੱਪੂ ਗਰਗ, ਜਗਦੀਸ਼ ਸਿੰਘ ਬੁਰਜ਼ ਨਕਲੀਆਂ, ਰੁਲਦਾ ਸਿੰਘ ਗੋਬਿੰਦਗੜ, ਜਰਨੈਲ ਸਿੰਘ ਹਲਵਾਰਾ, ਗੋਲੂ ਸਿਵੀਆਂ, ਗੁਰਦੀਪ ਸਿੰਘ ਬੁਰਜ਼ ਹਕੀਮਾਂ, ਮਨਦੀਪ ਸਿੰਘ ਜੌਹਲਾਂ, ਧਰਮਪਾਲ ਆਦਿ ਹਾਜ਼ਰ ਸਨ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media