Thursday, November 21, 2024

ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ ਨੀਲੋਂ ਪੁਲ ‘ਤੇ 21ਵਾਂ ਸਲਾਨਾ ਵਿਸਾਖੀ ਮੇਲਾ

ਸਮਰਾਲਾ, 12 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਇੱਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਨੀਲੋਂ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜ਼ਾ ਖਿੱਜਰ ਵਲੀ ਜੀ (ਝੂਲੇ ਲਾਲ ਜੀ) ਦੀ ਯਾਦ ਵਿੱਚ 21ਵਾਂ ਸਲਾਨਾ ਵਿਸਾਖੀ ਮੇਲਾ ਅਤੇ ਭੰਡਾਰਾ ਸੰਤ ਬਾਬਾ ਮਨਜੋਤ ਸਿੰਘ ਗਰੇਵਾਲ ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ ਤੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਵਾਰ ਦਾ ਇਹ ਸਲਾਨਾ ਮੇਲਾ ਤੇ ਭੰਡਾਰਾ ਕੇਂਦਰ ਸਰਕਾਰ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੀ।ਮੇਲੇ ਦੀ ਮੁੱਖ ਪ੍ਰਬੰਧਕ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਪੰਜਾਬ ਦੇ ਮਸ਼ਹੂਰ ਗਾਇਕ ਸੋੋਹਣ ਸਿੰਘ ਸੁਰੀਲਾ ਨੇ ਧਾਰਮਿਕ ਗੀਤ ਨਾਲ ਕੀਤੀ।ਉਪਰੰਤ ਸੁਰੀਲੀ ਗਾਇਕਾ ਮੁਸਕਾਨ ਚੋਪੜਾ ਨੇ ‘ਜੁਗਨੀ’ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ‘ਕਾਲੇ ਬਿੱਲ’ ਅਤੇ ‘ਅੱਲਾ ਹੂ’ ਗਾ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਮੈਡਮ ਜੱਸਨੂਰ ਨੇ ‘ਅੱਲਾ ਨੱਚਿਆ ਇਸ਼ਕ ਦੇ ਸਾਜ਼ਾਂ ‘ਤੇ ਅਤੇ ‘ਕਸਮ ਰੱਬ ਦੀ’ ਗੀਤ ਗਾਇਆ। ਗੁਰਕੀਰਤ ਰਾਏ ਨੇ ‘ਅੱਲਾ ਹੂ’ ਅਤੇ ‘ਦਮਾ ਦਮ ਮਸਤ ਕਲੰਦਰ’ ਗਾ ਕੇ ਆਪਣੀ ਹਾਜ਼ਰੀ ਲਵਾਈ।ਭੁਪਿੰਦਰ ਬੱਬਲ ਨੇ ਕਿਸਾਨੀ ਮੁੱਦੇ ‘ਤੇ ਆਪਣੇ ਵਿਚਾਰ ਰੱਖੇ।ਉਪਰੰਤ ਭਾਈ ਬਚਿੱਤਰ ਸਿੰਘ ਵਾਰ ਅਤੇ ਧਨੀ ਰਾਮ ਚਾਤ੍ਰਿਕ ਦਾ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਅਤੇ ਬੋਲੀਆਂ ਪਾ ਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ।ਸੁਖਵਿੰਦਰ ਟੀਟੂ ਨੇ ਗੀਤ ਗਾ ਕੇ ਆਪਣੀ ਹਾਜ਼ਰੀ ਲਵਾਈ। ਇਸ ਉਪਰੰਤ ਜਨਾਬ ਸਾਜਨ ਅਲੀ ਕਵਾਲ ਐਂਡ ਪਾਰਟੀ ਨੇ ਕਵਾਲੀਆਂ ਰਾਹੀਂ ਬਾਬਾ ਜੀ ਦਾ ਗੁਣਗਾਣ ਕੀਤਾ ਅਤੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ।ਪ੍ਰੋਗਰਾਮ ਲਈ ਮਿਊਜ਼ਿਕ ਸੁਰਿੰਦਰ ਬੱਬੂ ਘੁੰਗਰਾਲੀ ਸਿੱਖਾਂ ਵਲੋਂ ਦਿੱਤਾ ਗਿਆ।
                    ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਪ੍ਰਤੀ ਸੁਖਵਿੰਦਰ ਸਿੰਘ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ, ਗੁਰਪ੍ਰੀਤ ਸਿੰਘ ਊਰਨਾਂ ਬੀ.ਕੇ.ਯੂ ਰਾਜੇਵਾਲ, ਗੁਰਚਰਨ ਸਿੰਘ ਕਨਵੀਨਰ ਦਿਹਾਤੀ ਜਮਹੂਰੀ ਕਿਸਾਨ ਸਭਾ, ਸਤਪਾਲ ਜੋਸ਼ੀਲਾ ਸਾਬਕਾ ਚੇਅਰਮੈਨ, ਰਣਜੀਤ ਸਿਵੀਆ ਐਡੋਵੇਕੇਟ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਸਾਨਾਂ ਦੀ ਜਿੱਤ ਪ੍ਰਤੀ ਆਸ ਪ੍ਰਗਟਾਈ ਅਤੇ ਕੇਂਦਰ ਸਰਕਾਰ ਨੂੰ ਪਾਣੀ ਪੀ ਪੀ ਕੇ ਕੋਸਿਆ।
                     ਮੁਸਕਾਨ ਚੋਪੜਾ ਦਾ ਸਿੰਗਲ ਟਰੈਕ ‘ਕਾਲੇ ਬਿੱਲ’ ਰਲੀਜ਼ ਕੀਤਾ ਗਿਆ।ਸ਼ਾਮ ਵੇਲੇ ਖਵਾਜਾ ਖਿੱਜਰ ਵਲੀ ਦੇ ਦਰਬਾਰ ਤੇ ਪਵਿੱਤਰ ਚਾਦਰ ਦੀ ਰਸਮ ਅਤੇ ਪਵਿੱਤਰ ਬੇੜਾ ਤਾਰਨ ਦੀ ਰਸਮ ਵੀ ਕੀਤੀ ਗਈ।ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਹਰਪਾਲ ਸਿੰਘ ਪੰਜੇਟਾ ਰਿਟਾ: ਨਾਇਬ ਤਹਿਸੀਲਦਾਰ, ਬਾਬਾ ਅਲੀ (ਚਹਿਲਾਂ ਵਾਲੇ), ਗੁਰਮਿੰਦਰ ਸਿੰਘ ਸਮਰਾ, ਬਾਬਾ ਬਲਕਾਰ ਸਿੰਘ ਲੁਧਿਆਣਾ, ਜਸਪਾਲ ਸਿੰਘ ਨਾਗਰਾ ਕਿਸਾਨ ਆਗੂ, ਜੀਵਨਜੋਤ ਸਿੰਘ ਗਰੇਵਾਲ ਪ੍ਰਧਾਨ ਟੈਕਸੀ ਉਪਰੇਟਰ ਯੂਨੀਅਨ ਪੰਜਾਬ, ਹਰਬੰਸ ਸਿੰਘ ਸਾਬਕਾ ਡੀ.ਐਸ.ਪੀ, ਪਵਨ ਕੁਮਾਰ ਝੂੰਗੀਆਂ, ਹਰਮੇਲ ਸਿੰਘ ਰਤਨਗੜ੍ਹ, ਸਰਬਜੀਤ ਸਿੰਘ ਲੁਧਿਆਣਾ, ਨਰਿੰਦਰ ਮਣਕੂ ਸਾਹਿਤਕਾਰ ਆਦਿ ਤੋਂ ਇਲਾਵਾ ਇਲਾਕੇ ਦੀਆਂ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।ਅਖੀਰ ‘ਚ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ।
                   ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਬਾਬਾ ਮਨਜੋਤ ਸਿੰਘ ਗਰੇਵਾਲ ਸਰਪ੍ਰਸਤ, ਮਾਤਾ ਸਤਨਾਮ ਕੌਰ, ਬੰਟੀ, ਦਲੇਰ ਸਿੰਘ ਕਟਾਣੀ, ਲੱਕੀ ਰਾਏਕੋਟ, ਗੁਰਮੁੱਖ ਸਿੰਘ ਚੱਕ ਸਰਬਣਨਾਥ, ਬੰਟੀ ਨੀਲੋਂ ਤੇ ਇਲਾਕੇ ਦੀ ਸੰਗਤ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …