Saturday, January 4, 2025

ਭਾਈ ਘਨ੍ਹਈਆ ਜੀ ਚੈਰੀਟੇਬਲ ਹਸਪਤਾਲ ਅਤੇ ਕਲੀਨੀਕਲ ਲੈਬਾਟਰੀ ਦੀ ਇਮਾਰਤ ਦਾ ਲੈਂਟਰ ਜਲਦ

ਸੰਗਤਾਂ ਨੂੰ ਤਨ, ਮਨ ਤੇ ਧੰਨ ਨਾਲ ਸੇਵਾ ਵਿੱਚ ਯੋਗਦਾਨ ਪਾਉਣ ਦੀ ਅਪੀਲ

PPN04111413
ਜੰਡਿਆਲਾ ਗੁਰੂ, 4 ਨਵੰਬਰ (ਹਰਿੰਦਰਪਾਲ ਸਿੰਘ) – ਮੈਦਾਨੇ ਏ ਜੰਗ ਵਿਚ ਦੁਸ਼ਮਣਾ ਨੂੰ ਇਹ ਕਹਿਕੇ ਪਾਣੀ ਪਿਲਾਉਣ ਵਾਲੇ ਕਿ ‘ਮੈਨੂੰ ਤਾਂ ਸਭ ਵਿਚ ਪ੍ਰਮਾਤਮਾ ਹੀ ਦਿਖਾਈ ਦੇ ਰਿਹਾ’ ਭਾਈ ਘਨ੍ਹਈਆ ਜੀ ਦੇ ਨਾਮ ਹੇਠ ਪਿਛਲੇ ਲਗਭਗ 14 ਸਾਲਾਂ ਤੋਂ ਚੱਲ ਰਹੇ ਭਾਈ ਘਨ੍ਹਈਆ ਜੀ ਚੈਰੀਟੇਬਲ ਹਸਪਤਾਲ ਅਤੇ ਕਲੀਨੀਕਲ ਲੈਬਾਟਰੀ ਨੂੰ ਗੁ: ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਤੋਂ ਨਵੀ ਆਬਾਦੀ ਵਿਚ ਤਬਦੀਲ ਕਰਕੇ ਵੱਡੇ ਪੱਧਰ ਉੱਪਰ ਸੇਵਾ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਕਤ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਯੂਥ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਵਿਚ ਸਰਪ੍ਰੱਸਤ ਮੈਂਬਰ ਗੁਰਵਿੰਦਰ ਸਿੰਘ, ਜਰਨੈਲ ਸਿੰਘ, ਪਰਮਜੀਤ ਸਿੰਘ ਨੇ ਸਮੂਹ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਇਸ ਮਹਾਨ ਕਾਰਜ ਵਿਚ ਅਪਨੇ ਦਸਵੰਧ ਵਿਚੋਂ ਸੇਵਾ ਕਰਕੇ ਸੰਗਤ ਦੇ ਸਹਿਯੋਗ ਨਾਲ ਤਿਆਰ ਹੋ ਰਹੇ ਭਾਈ ਘਨ੍ਹਈਆ ਜੀ ਚੈਰੀਟੇਬਲ ਹਸਪਤਾਲ ਅਤੇ ਕਲੀਨੀਕਲ ਲੈਬਾਟਰੀ ਦੀ ਇਮਾਰਤ ਲਈ ਜਲਦ ਹੀ ਪਾਏ ਜਾ ਰਹੇ ਲੈਂਟਰ ਵਿਚ ਤਨ,ਮਨ, ਧਨ, ਨਾਲ ਸੇਵਾ ਕਰਕੇ ਅਪਨਾ ਜੀਵਨ ਸਫਲ ਕਰਨ ਜੀ।ਮੀਟਿੰਗ ਵਿਚ ਬੋਲਦਿਆ ਸ੍ਰ: ਸੋਹੰਗ ਸਿੰਘ ਨੇ ਦੱਸਿਆ ਕਿ ਇਸ ਅਸਥਾਨ ਦੀ ਸੇਵਾ ਲਗਭਗ 50 ਲੱਖ ਦਾ ਖਰਚਾ ਆਉਣਾ ਹੈ ਜਿਸ ਵਿਚੋਂ 20 ਲੱਖ ਦੇ ਕਰੀਬ ਸਿਰਫ ਲੈਂਟਰ ਉੱਪਰ ਹੀ ਲੱਗੇਗਾ ਜੋ ਕਿ ਸਿਰਫ ਸੰਗਤਾ ਦੇ ਸਹਿਯੋਗ ਨਾਲ ਹੀ ਤਿਆਰ ਕੀਤਾ ਜਾਵੇਗਾ।
ਇਸ ਕੰਮ ਲਈ ਕੋਈ ਵੀ ਸਰਕਾਰੀ ਗ੍ਰਾਂਟ ਨਹੀਂ ਲਗਾਈ ਜਾ ਰਹੀ।ਪ੍ਰਭਜੋਤ ਸਿੰਘ ਨੇ ਕਿਹਾ ਕਿ ਸੰਗਤ ਦੇ ਕੰਮ ਲਈ ਆ ਰਹੇ ਇਸ ਅਸਥਾਨ ਦਾ ਕੰਮ ਵੀ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਕੰਮ ਸ਼ੁਰੂ ਕਰਨ ਸਮੇਂ ਪ੍ਰਬੰਧਕ ਕਮੇਟੀ ਕੋਲ ਸਿਰਫ ਹਜ਼ਾਰਾਂ ਵਿਚ ਕੁੱਝ ਬਜਟ ਸੀ ਪਰ ਪ੍ਰਮਾਤਮਾ ਦੀ ਅਪਾਰ ਕ੍ਰਿਪਾ ਅਤੇ ਸੰਤਾ ਮਹਾਂਪੁਰਸ਼ਾ ਵਲੋਂ ਕੀਤੇ ਗਏ ਉਦਘਾਟਨ ਤੋਂ ਬਾਅਦ ਅਪਨੇ ਆਪ ਹੁਣ ਤੱਕ ਲਗਭਗ 20 ਲੱਖ ਰੁਪਏ ਦੀ ਸੇਵਾ ਹੋ ਚੁੱਕੀ ਹੈ ਅਤੇ ਬਾਕੀ ਦਾ ਉਪਰਾਲਾ ਵੀ ਸੰਗਤਾਂ ਦੇ ਸਹਿਯੋਗ ਨਾਲ ਅੱਗੇ ਚਲਦਾ ਰਹੇਗਾ। ਮੀਟਿੰਗ ਵਿਚ ਹਰਪ੍ਰੀਤ ਸਿੰਘ, ਗੁਰਦੇਵ ਸਿੰਘ, ਹਰਸਿਮਰਨ ਸਿੰਘ, ਹਰਮਨਪ੍ਰੀਤ ਸਿੰਘ, ਅਮਨਦੀਪ ਸਿੰਘ ਐਡਵੋਕੇਟ, ਰਣਧੀਰ ਸਿੰਘ ਆਦਿ ਸੇਵਾਦਾਰ ਹਾਜ਼ਿਰ ਸਨ।

Check Also

ਟੀ.ਬੀ ਮਰੀਜ਼ਾਂ ਨੂੰ ਘਰ-ਘਰ ਉੱਚ ਪ੍ਰੋਟੀਨ ਖੁਰਾਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਨੇ ਤੋਰੀਆਂ ਗੱਡੀਆਂ

ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸ਼ਾਸਨ ਨੇ ਇਕ ਹੋਰ ਪੁਲਾਂਘ ਪੁਟਦਿਆਂ ਹੋਇਆ ਜਿਲ੍ਹੇ …

Leave a Reply