Friday, November 22, 2024

ਯੂ.ਐਸ.ਏ ਦੇ ਬਾਸਕਟਬਾਲ ਕੋਚ ਨੇ ਮਾਲ ਰੋਡ ਸਕੂਲ ਦੀ ਟੀਮ ਨੂੰ ਸਿਖਾਈਆਂ ਤਕਨੀਕਾਂ

ਬਾਸਕਟਬਾਲ ਟੀਮ ਨੂੰ ਯੂ.ਐਸ.ਏ ਦਾ ਮਿਲਿਆ ਸੱਦਾ

PPN04111416

ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸ’ਗੂ) – ਸਥਾਨਕ ਸਰਕਾਰੀ ਕੰਨਿਆ ਸੀਨਂੀਅਰ ਸੈਕੰਡਰੀ ਸਕੂਲ, ਮਾਲ ਰੋਡ ਦੀ ਰਾਸ਼ਟਰੀ ਪੱਧਰ ਦੀ ਜੇਤੂ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਲਾਂ ਮਾਰਨ ਵਾਲੀਆਂ ਖਿਡਾਰਨਾਂ ਦੀ ਟੀਮ ਨੂੰ ਇਥੇ  ਯੂ.ਐਸ.ਏ ਦੇ ਅੰਤਰਰਾਸ਼ਟਰੀ ਬਾਸਕਟਬਾਲ ਕੋਚ ਸ੍ਰੀ ਜੈਵੀਅਰ ਨੇ ਆਧੁਨਿਕ ਤਕਨੀਕਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨਾਲ ਪੰਜਾਬ ਦੇ ਹੈਡ ਕੋਚ ਸ੍ਰੀ ਦਵਿੰਦਰ ਢੀਂਡਸਾ ਅਤੇ ਅਸਿਸਟੈਂਟ ਕੋਚ ਸ੍ਰੀ ਅਰੁਣ ਕੁਮਾਰ ਤੇ ਰਿਚੂ ਸ਼ਰਮਾ ਵੀ ਨਾਲ ਸਨ।
ਸ੍ਰੀ ਜੈਵੀਅਰ ਨੇ ਖਿਡਾਰਨਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਖਿਡਾਰੀਆਂ ਨੂੰ ਖੇਡ ਮੈਦਾਨ ਵਿਚ ਖੇਡ ਤੋਂ ਇਲਾਵਾ ਸਭ ਕੁਝ ਵਿਸਾਰ ਦੇਣਾ ਚਾਹੀਦਾ ਹੈ ਅਤੇ ਇਸੇ ਜਜ਼ਬੇ ਨਾਲ ਹੀ ਉਹ ਸਫਲਤਾ ਦੀ ਬੁਲੰਦੀ ਨੂੰ ਛੂਹ ਸਕਣਗੇ। ਉਨ੍ਹਾਂ ਮਾਲ ਰੋਡ ਸਕੂਲ ਦੀ ਬਾਸਕਟਬਾਲ ਟੀਮ ਨੂੰ ਯੂ.ਐਸ.ਏੇ ਆਉਣ ਦਾ ਸੱਦਾ ਦਿੱਤਾ ਜਿਥੇ ਉਹ ਇਸ ਟੀਮ ਨੂੰ ਆਧੁਨਿਕ ਗੁਰ ਦਸਕੇ ਇਸ ਟੀਮ ਦਾ ਹੋਰ ਨਿਖਾਰ ਕਰਨਗੇ।
ਇਸ ਤੋਂ ਪਹਿਲਾਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਅਜਿਹੀਆਂ ਉਤਸਾਹਿਤ ਵਿਚਾਰ ਚਰਚਾਵਾਂ ਨਾਲ ਹੀ ਖਿਡਾਰੀ ਆਪਣੀ ਖੇਡ ਜਿੰਮੇਵਾਰੀ ਪ੍ਰਤੀ ਹੋਰ ਸੁਚੇਤ ਹੋ ਸਕਣਗੇ।
ਸਮੁੱਚੀ ਬਾਸਕਟਬਾਲ ਟੀਮ ਨੇ ਸਕੂਲ ਬਾਸਕਟਬਾਲ ਕੋਚ ਸ੍ਰੀ ਰਵਿੰਦਰ ਸਿੰਘ ਢਿਲੋਂ ਦੀ ਸਰਾਹੁਣਾ ਕੀਤੀ। ਉਨ੍ਹਾਂ ਹੋਸਟਲ ਤੇ ਹੋਸਟਲ ਮੈਸ ਦਾ ਨਿਰੀਖਣ ਕਰਦਿਆਂ ਅਤੇ ਖਾਣੇ ਦੀ ਪੋਸ਼ਟਿਕਤਾ ਦਾ ਧਿਆਨ ਰਖਣ ਵਾਸਤੇ ਸੁਪਰਵਾਈਜ਼ਰ ਕੁੱਕ ਮੈਡਮ ਰਸ਼ਮੀ ਬਿੰਦਰਾ ਅਤੇ ਹੋਸਟਲ ਵਾਰਡਨ ਮੈਡਮ ਬਲਜੀਤ ਕੌਰ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply