Wednesday, August 26, 2026

ਸੇਵਾ ਮੁਕਤੀ ‘ਤੇ ਸੁਰਿੰਦਰ ਭਰੂਰ ਨੂੰ ਕੀਤਾ ਸਨਮਾਨਿਤ

ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਤੇ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭਰੂਰ ਨੂੰ ਰਾਜਨੀਤੀ ਸਾਸ਼ਤਰ ਦੇ ਲੈਕਚਰਾਰ ਵਜੋਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਣ ‘ਤੇ ਸਰਕਾਰੀ ਸਕੂਲ ਲੈਕਚਰਾਰ ਯੂਨੀਅਨ ਸੰਗਰੂਰ ਵਲੋਂ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।ਕਾਰਜ਼ਕਾਰੀ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਵਾਲੀਆ ਦੀ ਦੇਖ-ਰੇਖ ਹੇਠ ਕਰਵਾਏ ਇਸ ਸਮਾਗਮ ਦੌਰਾਨ ਜਿਲ੍ਹਾ ਕਾਰਜ਼ਕਾਰਨੀ ਦੇ ਮੈਬਰਾਂ ਨੇ ਸ਼ਮੂਲੀਅਤ ਕੀਤੀ।ਜਿਲ੍ਹਾ ਪ੍ਰੈਸ ਸਕੱਤਰ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਦੱਸਿਆ ਕਿ ਸਮਾਗਮ ਦੌਰਾਨ ਜਿਲ੍ਹਾ ਜਨਰਲ ਸਕੱਤਰ ਜਗਰੂਪ ਸਿੰਘ ਬਾਲੀਆਂ ਨੇ ਸੁਰਿੰਦਰ ਭਰੂਰ ਦੁਆਰਾ ਲੰਮਾ ਸਮਾਂ ਅਧਿਆਪਕ ਸੰਘਰਸ਼ਾਂ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।ਲੈਕਚਰਾਰ ਸ਼ਿਸ਼ਨ ਕੁਮਾਰ ਤੇ ਹਰਵਿੰਦਰ ਸਿੰਘ ਮੋਤੀ ਤੇ ਕੌਮੀ ਸੇਵਾ ਯੋਜਨਾ ਨਾਲ ਜੁੜੇ ਹੋਏ ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੌਂਗੋਵਾਲ ਤੇ ਸਰਬਜੀਤ ਸਿੰਘ ਲੱਡੀ ਨੇ ਸੁਰਿੰਦਰ ਭਰੂਰ ਵਲੋਂ ਅੰਤਰਰਾਜੀ ਯੂਥ ਲੀਡਰਸ਼ਿਪ ਟਰੇਨਿੰਗ ਕੈਂਪਾਂ, ਖੂਨਦਾਨ ਕੈਂਪਾਂ, ਵਾਤਾਵਰਣ ਜਾਗਰੂਕਤਾ ਰੈਲੀਆਂ ਆਦਿ ਲਈ ਪਾਏ ਵਿਸ਼ੇਸ਼ ਯੋਗਦਾਨ ਦੀ ਗੱਲ ਕਰਦਿਆਂ ਕਿਹਾ ਕਿ ਸੁਰਿੰਦਰ ਭਰੂਰ ਤੋਂ ਭਰਪੂਰ ਸਤਿਕਾਰ ਮਿਲਿਆ ।
                ਜਥੇਬੰਦੀ ਦਾ ਧੰਨਵਾਦ ਕਰਦਿਆਂ ਸੁਰਿੰਦਰ ਭਰੂਰ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾਂ ਹੀ ਆਪਣੇ ਅਧਿਆਪਕ ਸਾਥੀਆਂ ਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਯਤਨ ਕੀਤੇ ਹਨ ਜਿਸ ਦੀ ਬਦੌਲਤ ਉਹਨਾਂ ਨੂੰ ਬਹੁਤ ਮਾਣ ਸਤਿਕਾਰ ਮਿਲਿਆ।ਸਮਾਗਮ ਦੇ ਅੰਤ ਵਿੱਚ ਜਥੇਬੰਦੀ ਨੇ ਸੁਰਿੰਦਰ ਭਰੂਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਨਵਦੀਪ ਕਾਂਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ।
                  ਸਮਾਗਮ ਦੌਰਾਨ ਲੈਕਚਰਾਰ ਜਰਨੈਲ ਸਿੰਘ, ਰੀਤੂ ਮਹਿਤਾ, ਰਕੇਸ਼ ਕੁਮਾਰ, ਸਤਿਨਾਮ ਸਿੰਘ, ਲੱਖਾ ਸਿੰਘ ਗੁੱਜਰਾਂ, ਗੁਰਜ਼ੰਟ ਸਿੰਘ ਤੇ ਹੋਰ ਸਾਥੀ ਵੀ ਹਾਜ਼ਰ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …