Wednesday, August 26, 2026

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਦਿਅਕ ਅਦਾਰਿਆਂ ਨੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ

ਰੁੱਖ ਹੈ ਤਾਂ ਜੀਵਨ ਸੁਰੱਖਿਅਤ ਹੈ – ਪ੍ਰਿੰਸੀਪਲ ਡਾ. ਪੀ.ਕੇ ਕਪੂਰ

ਅੰਮ੍ਰਿਤਸਰ, 11 ਜੂਨ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲਦੇ ਵਿੱਦਿਅਕ ਅਦਾਰਿਆਂ ਨੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਅਤੇ ਕੁਦਰਤੀ ਆਕਸੀਜ਼ਨ ਦੀ ਮਾਤਰਾ ਵਧਾਉਣ ਦੇ ਤਹਿਤ ਮਕਸਦ ਤਹਿਤ ਵਿਸ਼ਵ ਵਾਤਾਵਰਣ ਦਿਵਸ ਮਨਾਇਆ।ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਪ੍ਰਿੰਸੀਪਲ ਡਾ. ਪੀ.ਕੇ ਕਪੂਰ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਕਮਲਜੀਤ ਕੌਰ ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਨੇ ਸ਼ੁੱਧ ਆਬੋ ਹਵਾ ਅਤੇ ਆਕਸੀਜ਼ਨ ਦੇ ਘੱਟ ਰਹੇ ਪੱਧਰ ਤਹਿਤ ਪੌਦੇ ਲਗਾਏ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ।
                 ‘ਈਕੋ ਸਿਸਟਮ ਰੀਸਟੋਰੇਸ਼ਨ’ ਵਿਸ਼ੇ ’ਤੇ ਵਾਤਾਵਰਣ ਦਿਵਸ ਮਨਾਉਂਦਿਆਂ ਖ਼ਾਲਸਾ ਕਾਲਜ ਵੈਟਰਨਰੀ ਵਿਖੇ ਡਾ. ਕਪੂਰ ਨੇ ਕਾਲਜ ਚੌਗਿਰਦੇ ਨੂੰ ਹਰਿਆ ਭਰਿਆ ਰੱਖਣ ਦੇ ਮਕਸਦ ਤਹਿਤ ਕਾਲਜ ਸਟਾਫ਼ ਨਾਲ ਮਿਲ ਕੇ ਪੌਦੇ ਲਗਾਏ।ਡਾ. ਸਿਮਰਨਜੀਤ ਸਿੰਘ ਅਸਿਸਟੈਂਟ ਪ੍ਰੋਫੈਸਰ ਡਿਪਾਰਟਮੈਂਟ ਆਫ਼ ਵੈਟਰਨਰੀ ਐਂਡ ਐਨੀਮਲ ਹਸਬੈਂਡਰੀ ਐਕਸਟੈਂਸ਼ਨ ਐਜ਼ੂਕੇਸ਼ਨ ਵਲੋਂ ਆਯੋਜਿਤ ਪ੍ਰੋਗਰਾਮ ਮੌਕੇ ਡਾ. ਕਪੂਰ ਨੇ ਕਿਹਾ ਕਿ ਦਿਨ-ਬਦਿਨ ਵੱਧ ਰਹੀ ਤਪਸ਼ ਅਤੇ ਲੂ ਦਾ ਮੁੱਖ ਕਾਰਨ ਰੁੱਖਾਂ ਦੀ ਘੱਟ ਗਿਣਤੀ ਹੈ।ਡਾ. ਜੀ. ਧਨਨ ਜਯਾ ਰਾਓ, ਡਾ. ਅਵਿਨਾਸ਼ ਮਧੂਕਰ ਪਾਂਡੇ, ਡਾ. ਵਿਜੈ ਪਾਂਡੂਰੰਗ ਬੇਲਸਾਰੇ ਆਦਿ ਮੌਜ਼ੂਦ ਸਨ।
ਨਰਸਿੰਗ ਕਾਲਜ ਵਲੋਂ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਦੇ ਮਕਸਦ ਤਹਿਤ ਪ੍ਰਿੰ: ਕਮਲਜੀਤ ਕੌਰ ਨੇ ਸਟਾਫ਼ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਕਾਲਜ ਦੇ ਵਿਹੜੇ ’ਚ ਛਾਂਦਾਰ ਰੁੱਖ ਲਗਾਏ ਗਏ।ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੀ ਦੌੜ ਭੱਜ ਭਰੀ ਜਿੰਦਗੀ ’ਚ ਸਾਮਾਂ ਕੱਢ ਕੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ।
               ਇਸੇ ਤਰ੍ਹਾਂ ਗਰਲਜ਼ ਸੀ: ਸੈਕੰ: ਸਕੂਲ ਵਿਖੇ ਪ੍ਰਿੰ: ਨਾਗਪਾਲ ਨੇ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਲਈ ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਦਾ ਸ਼ਬਦ ਗਾਇਨ ਕਰਕੇ ਕੀਤੀ।ਸਾਇੰਸ ਵਿਭਾਗ ਦੀਆਂ ਅਧਿਆਪਕਾਵਾਂ ਨੇ ਆਲਾ ਦੁਆਲਾ ਸਾਫ ਸੁਥਰਾ ਰੱਖਣ ਅਤੇ ਵਾਤਾਵਰਣ ਦੀ ਮਹੱਤਤਾ ਨੂੰ ਦਰਸਾਉਦੀ ਹੋਏ ਚਾਰਟ ਪ੍ਰਦਰਸ਼ਨੀ ਵੀ ਲਗਾਈ।ਇਸ ਮੌਕੇ ਉਕਤ ਸੰਸਥਾਵਾਂ ਦੇ ਪ੍ਰਿੰਸੀਪਲ ਤੇ ਸਟਾਫ਼ ਮੈਂਬਰ ਆਦਿ ਮੌਜ਼ੂਦ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …