Wednesday, August 26, 2026

ਡਾ. ਅਸ਼ੋਕ ਉਪਲ ਵਲੋਂ ਫਰੰਟਲਾਈਨ `ਤੇ ਕੰਮ ਕਰਨ ਵਾਲੇ ਸਿਹਤ ਮੁਲਾਜ਼ਮਾਂ ਨੂੰ ਕ੍ਰਿਕਟ ਕਿੱਟਾਂ ਭੇਟ

ਅੰਮ੍ਰਿਤਸਰ, 11 ਜੂਨ (ਖੁਰਮਣੀਆਂ) – ਸਥਾਨਕ ਰਾਣੀ ਕਾ ਬਾਗ ਸਥਿਤ ਉਪਲ ਨਿਊਰੋ ਹਸਪਤਾਲ ਦੇ ਬਾਨੀ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਡਾ. ਅਸ਼ੋਕ ਉੱਪਲ ਵਲੋਂ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕੋਰੋਨਾ ਮਹਾਂਮਾਰੀ ਦੇ ਸਮੇਂ ਫਰੰਟਲਾਈਨ ‘ਤੇ ਕੰਮ ਕਰਨ ਵਾਲੇ ਪੈਰਾਮੈਡਿਕਸ ਅਤੇ ਹਸਪਤਾਲ ਦੇ ਮੁਲਾਜ਼ਮਾਂ ਨੂੰ ਕ੍ਰਿਕਟ ਕਿੱਟਾਂ ਭੇਂਟ ਕੀਤੀਆਂ ਗਈਆਂ। ਡਾ. ਅਸ਼ੋਕ ਉਪਲ ਨੇ ਕਿਹਾ ਕਿ ਖੇਡਾਂ ਮਨੋਰੰਜ਼ਨ ਦਾ ਸਾਧਨ ਹੋਣ ਦੇ ਨਾਲ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ।ਖੇਡਾਂ ਚੰਗੀ ਸਿਹਤ ਆਤਮ ਵਿਸ਼ਵਾਸ਼ ਪ੍ਰਦਾਨ ਕਰਦੀਆਂ ਹਨ।
                   ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ, ਪ੍ਰੇਮ ਚੰਦ, ਜਤਿਨ ਸ਼ਰਮਾ, ਲਵਪ੍ਰੀਤ, ਸੰਜੀਵ ਕੁਮਾਰ, ਸਾਜਨ ਆਦਿ ਨੇ ਡਾ਼ ਅਸ਼ੋਕ ੳੱਪਲ ਦਾ ਧੰਨਵਾਦ ਕੀਤਾ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …