Wednesday, August 26, 2026

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਪ੍ਰੀਖਿਆਵਾਂ ’ਚ ਅੱਵਲ

ਅੰਮ੍ਰਿਤਸਰ, 12 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਦਾ ਨਤੀਜਾ ਸ਼ਾਨਦਾਰ ਰਿਹਾ।ਬੀ.ਸੀ.ਏ ਸਮੈਸਟਰ ਪਹਿਲਾ ਦੀ ਮੁਸਕਾਨ ਤੇ ਰਵਨੀਤ ਕੌਰ ਨੇ ਕਾਲਜ ’ਚ ਪਹਿਲਾ ਅਤੇ ਰਾਜਦੀਪ ਨੇ ਦੂਜਾ ਸਥਾਨ ਹਾਸਲ ਕਰਕੇ ਮਾਤਾ ਪਿਤਾ, ਕਾਲਜ ਦਾ ਨਾਮ ਰੌਸ਼ਨ ਕੀਤਾ।
                ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਅਤੇ ਕੰਪਿਊਟਰ ਵਿਭਾਗ ਦੇ ਸਟਾਫ਼ ਨੂੰ ਇਨ੍ਹਾਂ ਸ਼ਾਨਦਾਰ ਨਤੀਜਿਆਂ ਲਈ ਮੁਬਾਰਕਬਾਦ ਦਿੱਤੀ।ਦੱਸਿਆ ਕਿ ਇਸ ਤੋਂ ਇਲਾਵਾ ਕਾਲਜ ਦੀਆਂ ਹੋਰਨਾਂ ਵਿਦਿਆਰਥਣਾਂ ’ਚ ਸਮੈਸਟਰ ਤੀਜਾ ਦੀ ਕਮਲਦੀਪ ਕੌਰ ਨੇ ਪਹਿਲਾ, ਸਿਮਰਨਪ੍ਰੀਤ ਕੌਰ ਨੇ ਦੂਜਾ, ਸਮੈਸਟਰ ਪੰਜਵਾਂ ਦੀ ਨਵਪ੍ਰੀਤ ਕੌਰ ਨੇ ਪਹਿਲਾ ਤੇ ਨੰਦਿਨੀ ਸੈਨੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
                 ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਬੀ.ਐਸ.ਸੀ (ਆਈ.ਟੀ) ਸਮੈਸਟਰ ਪਹਿਲਾ ਦੀਆਂ ਵਿਦਿਆਰਥਣਾਂ ਹਰਸਿਮਰਤ ਕੌਰ ਅਤੇ ਜਸ਼ਨਦੀਪ ਕੌਰ ਨੇ ਕਾਲਜ ’ਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਜਦਕਿ ਸਮੈਸਟਰ ਤੀਜਾ ਦੀਆਂ ਕੋਮਲਪ੍ਰੀਤ ਕੌਰ ਤੇ ਸ਼ਾਇਨਾ ਕੁੰਦਰਾ ਨੇ ਪਹਿਲਾ ਅਤੇ ਦੂਜਾ, ਐਮ.ਐਸ.ਸੀ (ਆਈ.ਟੀ) ਸਮੈਸਟਰ ਪਹਿਲਾ ਦੀ ਪ੍ਰਤੀਕਸ਼ਾ ਕੁਮਾਰੀ ਅਤੇ ਲਵਲੀ ਨੇ ਕਾਲਜ ’ਚ ਪਹਿਲਾ ਅਤੇ ਦੂਜਾ ਅਤੇ ਇਸੇ ਤਰ੍ਹਾਂ ਐਮ.ਐਸ.ਸੀ (ਆਈ.ਟੀ) ਸਮੈਸਟਰ ਤੀਜਾ ਦੀ ਸ਼ਿਵਾਲੀ ਸ਼ਰਮਾ ਅਤੇ ਕਵਲਜੀਤ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …