ਅੰਮ੍ਰਿਤਸਰ, 2 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ਼ ਦੀ ਵਿਦਿਆਰਥਣ ਪਵਨਦੀਪ ਕੌਰ ਦੀ ਭਾਰਤੀ ਹਵਾਈ ਫੌਜ਼ ’ਚ ਫਲਾਇੰਗ ਅਫ਼ਸਰ ਵਜੋਂ ਚੋਣ ਹੋਈ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਐਮ.ਏ ਅੰਗਰੇਜੀ ਦੀ ਵਿਦਿਆਰਥਣ ਨੂੰ ਪਵਨਦੀਪ ਕੌਰ ਨੂੰ ਇਸ ਉਪਲੱਬਧੀ ‘ਤੇ ਵਧਾਈ ਦਿੱਤੀ ਹੈ।ਉਨਾਂ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਮੇਸ਼ਾਂ ਯਤਨਸ਼ੀਲ ਹੈ।ਡਾ. ਮਹਿਲ ਸਿੰਘ ਨੇ ਅਧਿਆਪਕਾਂ ਵਲੋਂ ਕੀਤੀ ਜਾਂਦੀ ਅਣਥੱਕ ਮਿਹਨਤ ਦੀ ਵੀ ਸ਼ਲਾਘਾ ਕੀਤੀ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਐਮ.ਏ ਅੰਗਰੇਜੀ ਦੀ ਵਿਦਿਆਰਥਣ ਪਵਨਦੀਪ ਕੌਰ ਨੂੰ ਮੁਬਾਰਕਬਾਦ ਦਿੱਤੀ।ਪੋ੍ਰਫੈਸਰ ਅਨੁਪਮ ਸੰਧੂ ਨੇ ਪਵਨਦੀਪ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਭਾਗ ਨੂੰ ਉਸ ’ਤੇ ਮਾਣ ਹੈ ।
ਇਸ ਮੌਕੇ ਪ੍ਰੋ. ਸੁਪਨਿਦੰਰਜੀਤ ਕੌਰ, ਪ੍ਰੋ. ਪ੍ਰਨੀਤ ਢਿਲੋਂ, ਡਾ: ਸਾਵੰਤ ਸਿੰਘ ਮੰਟੋ, ਪ੍ਰੋ. ਮਲਕਿੰਦਰ ਸਿੰਘ, ਪ੍ਰੋ. ਦਲਜੀਤ ਸਿੰਘ, ਡਾ: ਮਮਤਾ ਮਹਿੰਦਰੂ, ਪ੍ਰੋ.ਵਿਜੇ ਬਰਨਾਡ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਹਰਸ਼ ਸਲਾਰੀਆ, ਸੋਰਵ ਮੇਘ ਆਦਿ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media