Wednesday, September 30, 2026

ਲਾਮਿਸਾਲ ਸਫਲਤਾ ਨਾਲ ਪਹਿਲਾ ਮੈਗਾ ਰੁਜ਼ਗਾਰ ਮੇਲਾ ਸਮਾਪਤ – ਦੂਜੇ ਦਿਨ ਵੀ 1006 ਨੌਜਵਾਨਾਂ ਦੀ ਪਲੇਸਮੈਂਟ

ਕਪੂਰਥਲਾ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ 9 ਤੋਂ 17 ਸਤੰਬਰ ਤੱਕ ਕਰਵਾਏ ਜਾ ਰਹੇ ਮੈਗਾ ਰੁਜ਼ਗਾਰ ਮੇਲਿਆਂ ਦੀ ਲੜੀ ਤਹਿਤ ਪਹਿਲਾ ਮੈਗਾ ਰੁਜ਼ਗਾਰ ਮੇਲਾ ਅੱਜ ਲਾਮਿਸਾਲ ਸਫਲਤਾ ਨਾਲ ਸਮਾਪਤ ਹੋ ਗਿਆ।ਜਿਸ ਦੋਰਾਨ ਅੱਜ ਕੁੱਲ 1006 ਨੌਜਵਾਨਾਂ ਦੀ ਵੱਖ-ਵੱਖ ਕੰਪਨੀਆਂ ਵਿੱਚ ਪਲੇਸਮੈਂਟ ਹੋਈ ਹੈ।
                ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਪੂਰਥਲਾ ਵਿਖੇ ਮੈਗਾ ਰੁਜ਼ਗਾਰ ਮੇਲੇ ਦੇ ਦੂਜੇ ਦਿਨ 241 ਬਿਨੈਕਾਰਾਂ ਵਲੋਂ ਨਿੱਜੀ ਰੂਪ ‘ਚ ਜਦਕਿ 1104 ਨੌਜਵਾਨਾਂ ਵਲੋਂ ਵਰਚੁਅਲ ਤਰੀਕੇ ਨਾਲ ਭਾਗ ਲਿਆ ਗਿਆ।ਕੰਪਨੀਆਂ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਮਹੀਨਾਵਾਰ 10 ਤੋਂ 15 ਹਜ਼ਾਰ ਰੁਪੈ ਦੇ ਪੈਕੇਜ਼ ਦਿੱਤੇ ਗਏ ਹਨ।
               ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨ ਜੋਧ ਸਿੰਘ ਨੇ ਕਿਹਾ ਕਿ ਉਸ ਦੀ ਰੇਲਟੈਕ ਕੰਪਨੀ ਵਿੱਚ ਚੋਣ ਹੋਈ ਹੈ, ਜਿਸ ਲਈ ਉਹ ਪੰਜਾਬ ਸਰਕਾਰ ਦਾ ਧੰਨਵਾਦੀ ਹੈ।ਇਸੇ ਤਰ੍ਹਾਂ ਡਾਇਮੰਡ ਵਰਲਡ ਕੰਪਨੀ ਵਿਚ ਚੁਣੇ ਜਾਣ ਵਾਲੇ ਨੌਜਵਾਨ ਪ੍ਰਭੂ ਨੇ ਹੋਰਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਰੁਜ਼ਗਾਰ ਮੇਲਿਆਂ ਰਾਹੀਂ ਨੌਕਰੀਆਂ ਪ੍ਰਾਪਤ ਕਰਨ।
                  ਜ਼ਿਕਰਯਯੋਗ ਹੈ ਕਿ ਰੁਜ਼ਗਾਰ ਮੇਲੇ ਦੇ ਪਹਿਲੇ ਦਿਨ ਵੀ 1521 ਨੌਜਵਾਨਾਂ ਨੂੰ ਨੌਕਰੀਆਂ ਲਈ ਚੁਣਿਆ ਗਿਆ ਸੀ। ਇਸੇ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਮੇਲੇ ਦੌਰਾਨ ਨੌਕਰੀ ਲਈ ਚੁਣੇ ਜਾਣ ਵਾਲੇ ਬਿਨੈਕਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਹੋਰਨਾਂ ਨੌਜਵਾਨਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਇਨ੍ਹਾਂ ਮੇਲਿਆਂ ਦਾ ਲਾਭ ਲੈਣ।
                ਰੁਜ਼ਾਗਰ ਬਿਊਰੋ ਦੀ ਮੁਖੀ ਨੀਲਮ ਮਹੇ ਨੇ ਦੱਸਿਆ ਕਿ ਰੁਜਗਾਰ ਮੇਲਿਆਂ ਦੀ ਲੜੀ ਵਿੱਚ ਹੁਣ ਸੁਲਤਾਨਪੁਰ ਲੋਧੀ ਵਿਖੇ 14 ਸਤੰਬਰ ਨੂੰ ਮੈਗਾ ਰੁਜ਼ਗਾਰ ਮੇਲਾ ਲੱਗੇਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …