Thursday, July 3, 2025
Breaking News

ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਘੇ ਕਾਰੋਬਾਰੀ ਜੰਗ ਬਹਾਦਰ ਸਿੰਘ ਦੇ ਚਲਾਣੇ ‘ਤੇ ਕੀਤਾ ਦੁੱਖ ਸਾਂਝਾ

ਸੀਨੀਅਰ ਪੱਤਰਕਾਰ ਦੇਵੇਂਦਰ ਸ਼ਰਮਾ ਦੇ ਘਰ ਜਾ ਕੇ ਉਨਾਂ ਦੇ ਪਰਿਵਾਰ ਨਾਲ ਜਤਾਈ ਹਮਦਰਦੀ

ਅੰਮ੍ਰਿਤਸਰ, 22 ਸਤੰਬਰ (ਜਗਦੀਪ ਸਿੰਘ) – ਸੀਨੀਅਰ ਆਪ ਆਗੂ ਅਤੇ ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੀਤੇ ਦਿਨੀ ਚਲਾਣਾ ਕਰ ਗਏ ਉਘੇ ਕਾਰੋਬਾਰੀ ਜੰਗ ਬਹਾਦਰ ਸਿੰਘ ਦੇ ਪਰਿਵਾਰ ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।ਸਥਾਨਕ ਸੁਲਤਾਨ ਵਿੰਡ ਰੋਡ ਸਥਿਤ ਮੋਹਨ ਨਗਰ ਵਿਖੇ ਉਨਾਂ ਦੇ ਗ੍ਰਹਿ ਵਿਸ਼ੇਸ਼ ਤੌਰ ‘ਤੇ ਪਹੁੰਚੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਵ. ਜੰਗ ਬਹਾਦਰ ਸਿੰਘ ਦੇ ਜਾਣ ਨਾਲ ਪਰਿਵਾਰ ਨੂੰ ਜੋ ਵੱਡਾ ਘਾਟਾ ਪਿਆ ਹੈ, ਉਹ ਪੂਰਾ ਨਹੀਂ ਹੋ ਸਕਦਾ।ਲੇਕਿਨ ਪ੍ਰਮਾਤਮਾ ਦਾ ਹੁਕਮ ਹਰ ਪ੍ਰਾਣੀ ਨੂੰ ਮੰਨਣਾ ਪੈਂਦਾ ਹੈ।ਉਨਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਉਨਾਂ ਦੇ ਨਾਲ ਖੜੀ ਹੈ।ਉਹ ਜਦ ਵੀ ਲੋੜ ਮਹਿਸੂਸ ਕਰਨ ਉਨਾਂ ਨਾਲ ਸੰਪਰਕ ਕਰ ਸਕਦੇ ਹਨ।
                      ਇਸ ਉਪਰੰਤ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੁੱਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਸਵਰਗ ਸਿਧਾਰ ਗਏ ਇਸੇ ਗਲੀ ਦੇ ਵਸਨੀਕ ਤੇ ਸੀਨੀਅਰ ਪੱਤਰਕਾਰ ਦੇਵੇਂਦਰ ਸ਼ਰਮਾ ਦੇ ਘਰ ਜਾ ਕੇ ਉਨਾਂ ਦੇ ਪਰਿਵਾਰ ਨਾਲ ਵੀ ਅਫਸੋਸ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ।
                   ਇਸ ਮੌਕੇ ਬਿੰਦਰਜੀਤ ਸਿੰਘ, ਸਰਬਜੀਤ ਸਿੰਘ, ਸੁਖਪਿੰਦਰ ਸਿੰਘ, ਸੁਖਜਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਿਤ ਕੁਮਾਰ ਅਤੇ ਜਾਨੂ ਆਦਿ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …