ਅੰਮ੍ਰਿਤਸਰ, 22 ਸਤੰਬਰ (ਸੁਖਬੀਰ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਸੋਸੀਏਸ਼ਨ ਆਫ ਐਡਹਾਕ ਟੀਚਰਜ਼ ਦੇ ਕੁੱਝ ਅਧਿਆਪਕਾਂ ਨੇ ਵਾਈਸ ਚਾਂਸਲਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਤੇ ਮੰਗਾਂ ਸੰਬੰਧੀ ਜਾਣੂ ਕਰਵਾਇਆ।
ਐਸੋਸੀਏਸ਼ਨ ਜਨਰਲ ਸਕ ਤਰ ਸੁਖਦੇਵ ਸਿੰਘ ਨੇ ਪਹਿਲਾਂ ਵਾਈਸ ਚਾਂਸਲਰ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਖ਼ਾਸ ਤੌਰ ‘ਤੇ 12 ਮਹੀਨੇ ਤਨਖ਼ਾਹ ਸੰਬੰਧੀ ਤਜਵੀਜ਼ ਰੱਖੀ। ਜਿਸ ਦੇ ਜਵਾਬ ਵਿਚ ਵਾਈਸ ਚਾਂਸਲਰ ਨੇ ਅਧਿਆਪਕਾਂ ਨੂੰ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲਣ ਲਈ ਕਿਹਾ।ਰਜਿਸਟਰਾਰ ਨੂੰ ਮਿਲਣ ਸਮੇਂ ਰਜਿਸਟਰਾਰ ਨੇ ਸਾਰੀਆਂ ਮੰਗਾਂ ਪਾਰਟ ਟਾਈਮ ਤੋਂ ਕੰਟਰੈਕਟ ਕਰਨ ਸਬੰਧੀ, ਪਾਰਟ ਟਾਈਮ ਕੰਮ ਕਰਦੇ ਅਧਿਆਪਕਾਂ ਤਜ਼ਰਬਾ ਸਰਟੀਫਿਕੇਟ ਦੇਣ ਸੰਬੰਧੀ, ਸਠਿਆਲਾ ਕਾਲਜ ਵਿਖੇ ਅਧਿਆਪਕਾਂ ਦੀਆਂ ਰੁਕੀਆਂ ਹੋਈਆਂ ਤਨਖ਼ਾਹਾਂ ਦੇਣ ਸੰਬੰਧੀ, ਕਾਲਜਾਂ ਵਿੱਚ ਕੀਤੀਆਂ ਹੋਈਆਂ ਸਾਰੀਆਂ ਕਲਾਸਾਂ ਨੂੰ ਵੱਖ-ਵੱਖ ਕਰਨ ਸੰਬੰਧੀ ਆਦਿ ਦੇ ਸੰਬੰਧ ਵਿਚ ਅਧਿਆਪਕਾਂ ਕੋਲੋਂ ਬੇਨਤੀ ਪੱਤਰ ਲਿਖਵਾਏ ਅਤੇ ਜਲਦੀ ਹੀ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਸੰਬੰਧੀ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਵਾਅਦਾ ਵੀ ਕੀਤਾ।ਲੰਬੇ ਸਮੇਂ ਬਾਅਦ ਰਜਿਸਟਰਾਰ ਦੁਆਰਾ ਐਡਹਾਕ ਅਧਿਆਪਕਾਂ ਨਾਲ ਹੋਈ ਮੁਲਾਕਾਤ ਅਤੇ ਕੀਤੇ ਇਸ ਵਾਅਦੇ ਦੇ ਨਤੀਜੇ ਵਜੋਂ ਅਧਿਆਪਕਾਂ ਨੇ ਰਜਿਸਟਰਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਐਡਹਾਕ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਤੋਂ ਇਲਾਵਾ ਜਨਰਲ ਸਕੱਤਰ ਪ੍ਰੋਫੈਸਰ ਸੁਖਦੇਵ ਸਿੰਘ, ਪ੍ਰੋਫੈਸਰ ਅਜਮੀਤ ਕੌਰ, ਡਾ. ਜਤਿੰਦਰ ਕੌਰ, ਪ੍ਰੋਫੈਸਰ ਜਸਵਿੰਦਰ ਕੌਰ ਅਤੇ ਡਾ. ਸੰਦੀਪ ਕੌਰ ਹਾਜ਼ਰ ਸਨ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …