ਰਈਆ, 16 ਨਵੰਬਰ (ਬਲਵਿੰਦਰ ਸਿੰਘ ਸੰਧੂ) – ਕਿਸਾਨ ਸੰਘਰਸ਼ ਕਮੇਟੀ ਸੂਬਾ ਮੈਬਰ ਸਤਨਾਮ ਸਿੰਘ ਜੋਹਲ ਅਤੇ ਬਾਬਾ ਬਕਾਲਾ ਸਾਹਿਬ ਜੋਨ ਦੇ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਦੀ ਅਗਵਾਈ ਹੇਠ ਜੋਨ ਮਹਿਤਾ ਅਤੇ ਬਾਬਾ ਬਕਾਲਾ ਸਾਹਿਬ ਦੀਆਂ ਬੀਬੀਆਂ ਵੱਲੋ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਪ੍ਰੈਸ਼ ਨੂੰ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਕਲੇਰ ਘੁਮਾਣ ਤੇ ਬੀਬੀ ਕਸਮੀਰ ਕੌਰ ਬਾਬਾ ਬਕਾਲਾ ਸਾਹਿਬ ਨੇ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਪੰਜਾਬ ਵਿੱਚ ਵੱਡੀ ਪੱਧਰ ਤੇ ਫੈਲਿਆ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਖਿਲਾਫ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।ਜਿਸ ਵਿੱਚ 50 ਪਿੰਡਾਂ ਤੋ ਸੈਕੜੇ ਬੀਬੀਆਂ ਧਰਨੇ ਵਿੱਚ ਸਾਮਿਲ ਹੋ ਕੇ ਮੰਗ ਕਰਨਗੀਆਂ ਕਿ ਬਾਦਲ ਸਰਕਾਰ ਵੱਲੋ ਪੂਰੇ ਪੰਜਾਬ ਵਿੱਚ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਅਤੇ ਨਸ਼ਿਆਂ ਦੇ ਛੇਵਾਂ ਦਰਿਆ ਵੱਗ ਰਿਹਾ ਹੈ।ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੈ।ਇਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ।ਨਸ਼ਿਆਂ ਦੀ ਲਪੇਟ ਵਿੱਚ 80 ਪ੍ਰਤੀਸ਼ਤ ਨੌਜਵਾਨ ਆ ਚੁੱਕੇ ਹਨ ਪਰ ਸਰਕਾਰ ਵੱਲੋ ਕੋਈ ਠੋਸ ਕਦਮ ਨਹੀ ਚੁੱਕਿਆ ਜਾ ਰਿਹਾ।
ਕੇਂਦਰ ਸਰਕਾਰ ਦੀ ਨਲਾਇਕੀ ਕਾਰਨ ਹੀ 2006 ਤੋ ਲੈ ਕੇ ਅੱਜ ਤੱਕ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਮੁਤਾਬਿਕ ਕਿਸਾਨਾਂ ਨੂੰ ਫਸਲਾਂ ਦਾ ਲਾਹੇਵੰਦ ਭਾਅ ਨਹੀ ਦਿੱਤੇ ਜਾ ਰਹੇ, ਉੱਪਰੋ 2003 ਐਕਟ ਦੁਆਰਾ ਘਰ ਅਤੇ ਬੰਬੀਆਂ ਨੂੰ ਲੱਖਾਂ ਰੁਪਏ ਦਾ ਜੁਰਮਾਨਾ ਪਾ ਕੇ ਪਾਵਰ ਕਾਮ ਵੱਲੋ ਕਰਜਾਈ ਕੀਤਾ ਜਾ ਰਿਹਾ ਹੈ।21.2 ਬੀ.ਸੀ ਧਾਰਾ ਦੀ ਉਲੰਘਣਾ ਕਰਕੇ ਘਰਾਂ ਦੇ ਮੀਟਰ ਬਾਹਰ ਕੱਢੇ ਜਾ ਰਹੇ ਹਨ ਨੂੰ ਤੁਰੰਤ ਬੰਦ ਕੀਤਾ ਜਾਵੇ।ਡੇਰਾ ਢਾਣੀਆਂ ਨੂੰ ਅਰਬਨ ਸਪਲਾਈ ਨਾਲ ਜੋੜਿਆ ਜਾਵੇ।ਕਿਸਾਨਾ ਮਜਦੂਰਾਂ ਨੂੰ ਲੱਖਾਂ ਰੁਪਏ ਦੇ ਪਾਏ ਜੁਰਮਾਨੇ ਮੁਆਫ ਕੀਤੇ ਜਾਣ ਅਤੇ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ।ਬਾਬਾ ਬਕਾਲਾ ਸਾਹਿਬ ਦੇ ਪੀੜਤ ਦੁਕਾਨਦਾਰਾਂ ਨੂੰ ਸਮਝੌਤੇ ਮੁਤਾਬਿਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਥਾਂ ਉੱਤੇ ਤੁਰੰਤ ਦੁਕਾਨਾ ਬਣਾ ਕੇ ਦਿੱਤੀਆਂ ਜਾਣ।ਕਣਕ ਦੀ ਬਿਜਾਈ ਲਈ ਵਰਤੀ ਜਾਂਦੀ ਡੀ.ਏ.ਪੀ. ਖਾਦ ਦੀ ਭਾਰੀ ਕਿਲਤ ਬਜਾਰ ਪਾਈ ਜਾ ਰਹੀ ਹੈ।ਇਸ ਕਿਲਤ ਨੂੰ ਤੁਰੰਤ ਦੂਰ ਕੀਤਾ ਜਾਵੇ।ਇਸ ਮੌਕੇ ਹੋਰਨਾਂ ਤੋ ਇਲਾਵਾ ਬੀਬੀ ਪਰਮਿੰਦਰ ਕੌਰ , ਬੀਬੀ ਕਰਮਜੀਤ ਕੌਰ, ਬੀਬੀ ਰਣਜੀਤ ਕੌਰ, ਬੀਬੀ ਦਵਿੰਦਰ ਕੌਰ, ਬੀਬੀ ਮਨਜੀਤ ਕੌਰ ਖਾਲਸਾ, ਬੀਬੀ ਪਰਮਜੀਤ ਕੌਰ ਆਦਿ ਬੀਬੀਆਂ ਹਾਜਰ ਸਨ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …