ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਦਸਤਕ ਥਿਏਟਰ ਅੰਮ੍ਰਿਤਸਰ ਦੀ ਟੀਮ ਵਲੋਂ ਨਾਟਕ ‘ਭੁੱਖ ਅੱਗ ਹੈ’ ਖੇਡਿਆ ਗਿਆ।
ਜਿਸ ਵਿੱਚ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਬਤੌਰ ਮੁੱਖ ਮਹਿਮਾਨ ਅਤੇ ਦਿੱਲੀ ਤੋਂ ਉਘੇ ਲੇਖਕ ਅਤੇ ਫੋਟੋਗਰਾਫਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਆਰਟ ਗੈਲਰੀ ਦੇ ਆਨਰੇਰੀ ਜਨਰਲ ਸਕੱਤਰ ਏ.ਐਸ ਚਮਕ ਨੇ ਦੱਸਿਆ ਹੈ ਕਿ ਲੇਖਕ ਕ੍ਰਿਸ਼ਨ ਵੈਦ ਦੇ ਹਿੰਦੀ ਨਾਟਕ ‘ਭੂਖ ਤੋ ਆਗ ਹੈ’ ਦੇ ਪੰਜਾਬੀ ‘ਚ ਅਨੁਵਾਦ ਕੀਤੇ ਇਸ ਨਾਟਕ ਦੇ ਡਾਇਰੈਕਟਰ ਰਜਿੰਦਰ ਸਿੰਘ ਅਤੇ ਸਹਾਇਕ ਡਾਇਰੈਕਟਰ ਅਮਿਤਾ ਸ਼ਰਮਾ ਹਨ।ਚਮਕ ਨੇ ਦੱਸਿਆ ਕਿ ਨਾਟਕ ਦੀ ਕਹਾਣੀ ਵਿੱਚ ਸਕੂਲ ਦੀ ਅਧਿਆਪਕਾ ਇੱਕ ਬੱਚੀ ਨੂੰ ਰੁੱਖ ਬਾਰੇ ਲੇਖ ਲਿਖਣ ਲਈ ਕਹਿੰਦੀ ਹੈ।ਪਰ ਬੱਚੀ ਅਮੀਰ ਘਰ ਦੀ ਹੋਣ ਕਰਕੇ ਉਸ ਨੂੰ ਰੁੱਖਾਂ ਬਾਰੇ ਕੋਈ ਜਿਆਦਾ ਜਾਣਕਾਰੀ ਨਹੀਂ ਹੁੰਦੀ। ਇਸ ਲਈ ਉਹ ਲੇਖ ਲਿਖਣ ‘ਚ ਸਫਲ ਨਹੀਂ ਹੁੰਦੀ।ਇਸੇ ਦੌਰਾਨ ਬੱਚੀ ਦੇ ਮਾਤਾ ਪਿਆ ਕੁਝ ਭਿਖਾਰੀ ਫੜ ਕੇ ਲੈ ਆਉਂਦੇ ਹਨ ਅਤੇ ਉਨਾਂ ਨੂੰਂ ਖਾਣ ਲਈ ਕੁੱਝ ਨਹੀਂ ਦਿੰਦੇ ਅਤੇ ਨਾ ਹੀ ਕੋਈ ਦਿਹਾੜੀ ਦੇਂਦੇ ਹਨ।ਇਸ ਤੋਂ ਨਾਰਾਜ਼ ਹੋ ਕੇ ਭਿਖਾਰੀ ਗੁੱਸੇ ਵਿੱਚ ਆ ਜਾਂਦੇ ਹਨ ਅਤੇ ਬੱਚੀ ਦੇ ਮਾਤਾ ਪਿਤਾ ਨੂੰ ਬੇਹੋਸ਼ ਕਰਕੇ ਖਾਣ ਪੀਣ ਦਾ ਸਮਾਨ ਖੋਹ ਕੇ ਲੈ ਜਾਂਦੇ ਹਨ।ਮੁੱਖ ਮਹਿਮਾਨ ਰਜਿੰਦਰ ਮੋਹਨ ਸਿੰਘ ਛੀਨਾ, ਲੇਖਕ ਕ੍ਰਿਸ਼ਨ ਵੈਦ ਅਤੇ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਅਤੇ ਹਾਜ਼ਰ ਪਤਵੰਤਿਆਂ ਨੇ ਨਾਟਕ ਦਾ ਆਨੰਦ ਮਾਣਿਆ।
ਮੁੱਖ ਮਹਿਮਾਨ ਛੀਨਾ ਨੇ ਕਿਹਾ ਕਿ ਨਾਟਕ ਦੇ ਕਲਾਕਾਰਾਂ ਰਾਜਿੰਦਰ, ਅਮਿਤਾ ਸ਼ਰਮਾ, ਪੂਜਾ ਸ਼ਰਮਾ, ਰਜਿੰਦਰ ਕੁਮਾਰ, ਗੈਵੀ ਸ਼ੇਰਗਿਲ, ਗੁਰਪਿੰਦਰ ਸਿੰਘ, ਚਰਨ ਕੌਰ, ਜਸਕੀਰਤ ਸਿੰਘ, ਅਨਮੋਲ ਤੇ ਫਰਾਂਸਿਸ, ਆਕਾਸ਼ ਕਲਿਆਣ, ਪ੍ਰਭਜੋਤ ਸਿੰਘ, ਅਕਾਸ਼ਦੀਪ ਸਿੰਘ, ਇਸ਼ਾਨ, ਰਾਜੇਸ਼ ਸਿੰਘ, ਰਵੀ ਇੰਦਰ ਸ਼ੀਨ, ਵੀਨਾ ਕੁਮਾਰੀ, ਗਗਨਦੀਪ ਸਿੰਘ, ਬਿਕਰਮਜੀਤ ਸ਼ਰਮਾ ਤੇ ਅੰਕਿਤ ਲੂਥਰਾ ਦੀ ਸ਼ਲਾਘਾ ਕੀਤੀ।
ਆਰਟ ਗੈਲਰੀ ਦੀ ਟੀਮ ਵਲੋਂ ਬੀਤੇ ਦਿਨੀ ਚਲਾਣਾ ਕਰ ਗਈ ਪ੍ਰਸਿੱਧ ਲੋਕ ਗਾਇਕਾ ਗੁਰਮੀਤ ਬਾਵਾ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media