10969 ਲਾਭਪਾਤਰੀਆਂ ਨੂੰ ਵੰਡੀ 11,35,31136/-ਰੁਪਏ ਦੀ ਰਾਸ਼ੀ
ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ) – ਜ਼ਿਲੇ੍ਹ ਵਿਚ ਤਿੰਨ ਸਾਲਾਂ ਦੌਰਾਨ 47584 ਕਿਰਤੀਆਂ ਦੇ ਕਾਰਡ ਬਣਾਏ ਗਏ ਹਨ ਅਤੇ 10969 ਲਾਭਪਾਤਰੀਆਂ ਨੂੰ
11,35,31136/- ਰੁਪਏ ਦੀ ਰਾਸ਼ੀ ਵੰਡੀ ਗਈ ਹੈ।ਸਹਾਇਕ ਲੇਬਰ ਕਮਿਸ਼ਨਰ ਸੰਤੋਖ ਸਿੰਘ ਨਾਲ ਉਹਨਾਂ ਦੇ ਵਿਭਾਗ ਨਾਲ ਸਬੰਧਿਤ ਸਕੀਮਾਂ ਦੀ ਸਮੀਖਿਆ ਕਰਨ ਸਬੰਧੀ ਰੀਵਿਊ ਮੀਟਿੰਗ ਦੋਰਾਨ ਰਾਜ ਕੰਵਲਪ੍ਰੀਤ ਪਾਲ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਸਰ ਵਲੋਂ ਇਹ ਜਾਣਕਾਰੀ ਦਿੱਤੀ ਗਈ। ਮੀਟਿੰਗ ਦੋਰਾਨ ਉਸਾਰੀ ਮਜ਼ਦੂਰ ਅਤੇ ਹੋਰ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਨੇ ਦੱਸਿਆ ਕਿ ਇਹਨਾਂ ਸਹੂਲਤਾਂ ਨੂੰ ਪ੍ਰਾਪਤ ਕਰਨ ਲਈ ਮਜ਼ਦੂਰਾਂ ਦਾ ਲੇਬਰ ਕਾਰਡ ਸੇਵਾ ਕੇਂਦਰ ਤੋਂ ਅਪਲਾਈ ਕਰਕੇ ਬਣਵਾਇਆ ਜਾ ਸਕਦਾ ਹੈ।ੁਜਸ ਤਹਿਤ ਪੰਜਾਬ ਸਰਕਾਰ ਵਲੋਂ ਉਸਾਰੀ ਕਾਮਿਆਂ ਦੀ ਭਲਾਈ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਲੋਂ ਕਿਰਤ ਭਲਾਈ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਕਿਰਤੀ ਭਾਵ ਕਾਮਾ ਜਿਸ ਨੇ ਪੰਜਾਬ ਵਿੱਚ ਕਿਸੇ ਵੀ ਥਾਂ ‘ਤੇ ਨਿਰਮਾਣ ਕਾਰਜ਼ਾਂ ਵਿੱਚ 90 ਦਿਨ ਜਾਂ ਉਸ ਤੋਂ ਵੱਧ ਬਤੌਰ ਕਿਰਤੀ ਕੰਮ ਕੀਤਾ ਹੋਵੇ ਆਪਣਾ ਲੇਬਰ ਕਾਰਡ ਬਣਵਾ ਸਕਦਾ ਹੈ।ਰਜਿਸਟਰਡ ਲੇਬਰ ਕਿਰਤੀ ਨੂੰ ਐਕਸਗ੍ਰੇਸ਼ੀਆ ਸਕੀਮ ਲਾਭਪਾਤਰੀਆਂ ਦੀ ਮੌਤ ਹੋਣ ‘ਤੇ ਅਤੇ ਪੂਰਣ ਤੌਰ ‘ਤੇ ਉਸ ਦੇ ਕਾਨੂੰਨੀ ਵਾਰਿਸ ਨੂੰ 300000 (ਤਿੰਨ ਲੱਖ ਰੁਪਏ), ਦੁਰਘਟਨਾ ਵਜੋਂ 400,000 (ਚਾਰ ਲੱਖ ਰੁਪਏ) ਅਤੇ ਅੰਸ਼ਕ ਅਪੰਗ ਹੋਣ ‘ਤੇ 300000/- ਦੀ ਪ੍ਰਤੀਸ਼ਤਤਾ ਅਨੁਸਾਰ ਐਕਸਗ੍ਰੇਸ਼ੀਆ ਦਿੱਤੀ ਜਾਂਦੀ ਹੈ।ਰਜਿਸਟਰਡ ਉਸਾਰੀ ਕਿਰਤੀਆਂ ਨੂੰ ਛੁੱਟੀ ਦੌਰਾਨ ਯਾਤਰਾ ਲਈ ਸਹੂਲਤ (ਦੋ ਸਾਲਾਂ ਵਿੱਚ ਇੱਕ ਵਾਰ 2000/- ਰੁਪਏ) ਅਤੇ ਉਸਾਰੀ ਕਿਰਤੀ ਦੇ ਬੱਚਿਆਂ ਲਈ ਵਿਦਿਅਕ ਯੋਗਤਾ ਦੇ ਹਿਸਾਬ ਨਾਲ ਵਜੀਫੇ ਵੀ ਦਿੱਤੇ ਜਾਂਦੇ ਹਨ।
ਚੇਅਰਮੈਨ ਨੇ ਦੱਸਿਆ ਕਿ ਰਜਿਸਟਰਡ ਕਿਰਤੀਆਂ ਦੇ ਲੜਕਿਆਂ ਨੂੰ ਪਹਿਲੀ ਕਲਾਸ ਤੋਂ ਪੰਜਵੀ ਕਲਾਸ ਤੱਕ 3000/-ਰੁਪਏ ਲੜਕੀਆਂ ਨੂੰ 4000/-ਰੁਪਏ, ਛੇਂਵੀਂ ਕਲਾਸ ਤੋਂ ਅੱਠਵੀਂ ਕਲਾਸ ਲਈ ਲੜਕਿਆਂ ਨੂੰ 5000/- ਅਤੇ ਲੜਕੀਆਂ ਨੂੰ 7000/-ਰੁਪਏ, ਨੌਂਵੀ ਅਤੇ ਦਸਵੀਂ ਕਲਾਸ ਲਈ ਲੜਕਿਆਂ ਨੂੰ 10000/-ਅਤੇ ਲੜਕੀਆਂ ਨੂੰ 13000/-ਰੁਪਏ, ਗਿਆਰਵੀਂ ਅਤੇ ਬਾਰਵੀਂ ਕਲਾਸ ਲਈ ਲੜਕਿਆਂ ਨੂੰ 20000/- ਅਤੇ ਲੜਕੀਆਂ ਨੂੰ 25000/-ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।ਇਸੇ ਤਰਾਂ੍ਹ ਹੀ ਕਾਲਜ ਵਿਦਿਆਰਥੀ ਹਰ ਤਰ੍ਹਾਂ ਦੀ ਗ੍ਰੇਜੂਏਸ਼ਨ/ਪੋਸਟ ਗ੍ਰੇਜੂਏਸ਼ਨ, ਆਈ.ਟੀ.ਆਈ/ਪੌਲੀਟੈਕਨਿਕ ਵਿੱਚ ਤਕਨੀਕੀ ਤੇ ਹੋਰ ਪੇਸ਼ੇਵਰ ਪੜ੍ਹਾਈ ਏ.ਐਨ.ਐਮ.ਜੀ ਜੀ.ਐਨ.ਐਮ ਲਈ ਲੜਕਿਆਂ ਨੂੰ 25000/- ਜੇਕਰ ਵਿਦਿਆਰਥੀ ਹੋਸਟਲ ਵਿੱੱਚ ਰਹਿੰਦਾ ਹੈ ਤਾਂ ਕੁੱਲ 40000/- ਰੁਪਏ ਅਤੇ ਲੜਕੀਆਂ ਨੂੰ 30000/- ਅਤੇ ਹੋਸਟਲ ਵਿੱਚ 45000/-ਰੁਪਏ, ਹਰ ਤਰ੍ਹਾਂ ਦੀ ਮੈਡੀਕਲ/ਇੰਜੀਨੀਅਰਿੰਗ ਡਿਗਰੀ ਕਰਨ ਤੇ ਲੜਕਿਆਂ ਨੂੰ 40000/- ਜੇਕਰ ਵਿਦਿਆਰਥੀ ਹੋਸਟਲ ਵਿੱਚ ਰਹਿੰਦਾ ਹੈ ਤਾਂ ਕੁੱਲ 60000/- ਰੁਪਏ ਅਤੇ ਲੜਕੀਆਂ ਨੂੰ 50000/- ਜੇਕਰ ਵਿਦਿਆਰਥੀ ਹੋਸਟਲ ਵਿੱਚ ਰਹਿੰਦਾ ਹੈ ਤਾਂ ਕੁੱਲ 70000/- ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ।
ਚੇਅਰਮੈਨ ਨੇ ਕਿਹਾ ਕਿ ਕਿਸੇ ਕਾਮੇ ਦੀ ਮੋਤ ਹੋਣ ਉਪਰੰਤ ਪੰਜਾਬ ਰਾਜ ਵਿੱਚ ਦਾਹ ਸੰਸਕਾਰ ਅਤੇ ਕਿਰਿਆ-ਕਰਮ ਦੇ ਖਰਚੇ ਲਈ ਵਿੱਤੀ ਸਹਾਇਤਾ 20000/-ਰੁਪਏ, ਲਾਭਪਾਤਰੀ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਵੀ ਆਮ ਸਧਾਰਨ ਸਰਜਰੀ ਲਈ ਵਿੱਤੀ ਸਹਾਇਤਾ 50000/- ਅਤੇ ਲਾਭਪਾਤਰੀ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਖਤਰਨਾਕ ਬੀਮਾਰੀਆਂ ਦੇ ਇਲਾਜ਼ ਲਈ ਵਿੱਤੀ ਸਹਾਇਤਾ 100000/- ਰੁਪਏ, ਲਾਭਪਾਤਰੀ ਲਈ ਪ੍ਰਸੂਤਾ ਸਕਮਿ (ਲਾਭਪਾਤਰੀ ਦੇ ਘਰ ਜਨਮੇ ਬੱਚੇ ਲਈ) 5000/- ਜੇਕਰ ਲਾਭਪਾਤਰੀ ਇਸਤਰੀ ਹੈ ਤਾਂ 21000/- ਰੁਪਏ ਦੀ ਵੀ ਸਹਾਇਤ ਦਿੱਤੀ ਜਾਂਦੀ ਹੈ।
ਉਨਾਂ ਨੇ ਸਹਾਇਕ ਲੇਬਰ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਇਹਨਾਂ ਸਕੀਮਾਂ ਤੋਂ ਮਜ਼ਦੂਰਾਂ ਨੂੰ ਜਾਗਰੂਕ ਕਰਵਾਉਣ ਲਈ ਕੈਂਪ ਲਗਾਏ ਜਾਣ ਅਤੇ ਮਜ਼ਦੂਰਾਂ ਦੀ ਰਜਿਸਟਰੇਸ਼ਨ ਅਤੇ ਸਹੂਲਤਾਂ ਦੇਣ ਸਬੰਧੀ ਕਾਰਵਾਈ ਬਿਨਾਂ ਕਿਸੇ ਦੇਰੀ ਤੋਂ ਕੀਤੀ ਜਾਇਆ ਕਰੇ।
Punjab Post Daily Online Newspaper & Print Media