Monday, December 23, 2024

ਭਵਿਸ਼ਯ ਨੂੰ ਪੰਜਾਬ ਬੈਡਮਿਨਟਨ ਚੈਂਪਿਅਨਸ਼ਿਪ ‘ਚ ਮੈਡਲ ਜਿੱਤਣ ‘ਤੇ ਕੀਤਾ ਸਨਮਾਨਿਤ

ਸੰਗਰੂਰ, 17 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਦੀ ਇੰਟਰਨੈਸ਼ਨਲ ਆਕਸਫ਼ੋਰਡ ਸਕੂਲ ਦੇ ਅੱਠਵੀਂ ਜਮਾਤ ‘ਚ ਪੜਦੇੇ ਵਿਦਿਆਰਥੀ ਭਵਿਸ਼ਯ ਵਲੋਂ ਡਾ.  ਏ.ਪੀ.ਜੇ ਅਬਦੁਲ ਕਲਾਮ ਐਸ.ਓ.ਐਫ਼ ਪੰਜਾਬ ਬੈਡਮਿੰਟਨ ਚੈਂਪੀਅਨਸ਼ਿਪ ‘ਚ ਸਿਲਵਰ ਮੈਡਲ ਹਾਸਲ ਕੀਤਾ ਹੈ।ਇਸ ਤੋਂ ਬਾਅਦ ਸਕੂਲ ਪਹੁੰਚਣ ‘ਤੇ ਪ੍ਰਿੰਸੀਪਲ ਸਪਨਾ ਸ਼ਰਮਾ ਵਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਨੇ ਇਸ ਸਮੇਂ ਕਿਹਾ ਕਿ ਇਹ ਸਾਡੇ ਅਤੇ ਪੂਰੇ ਸ਼ਹਿਰ ਲਈ ਮਾਣ ਦੀ ਗੱਲ ਹੈ ਕਿ ਭਵਿਸ਼ਯ ਨੇ ਸਟੇਟ ਲੈਵਲ ਦੀ ਅੰਡਰ 14 ਬੈਡਮਿਨਟਨ ਚੈਂਪਿਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤ ਕੇ ਸਕੂਲ ਅਤੇ ਮਾਪਿਆ ਦਾ ਨਾਮ ਰੋਸ਼ਨ ਕੀਤਾ ਹੈ।ਇਸ ਮੌਕੇ ਸਕੂਲ ਅਧਿਆਪਕਾ ਪ੍ਰੀਤੀ ਸ਼ਰਮਾ, ਨਵਜੋਤ ਕੌਰ, ਪ੍ਰਭਜੋਤ ਕੌਰ, ਨਿਸ਼ਾ ਮਿੱਤਲ ਤੇ ਦਵਿੰਦਰ ਕੌਰ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …