ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਟੇਬਲ ਟੇਨਿਸ ਕੀ ਸੂਬਾ ਪੱਧਰੀ ਓਪਨ ਪ੍ਰਤੀਯੋਗਿਤਾ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਟੇਬਲ ਟੈਨਿਸ ਪ੍ਰਤੀਯੋਗਿਤਾ ਦਾ ਆਯੋਜਨ 2 ਜਨਵਰੀ ਨੂੰ ਜਲੰਧਰ ‘ਚ ਹਇਆ ਦੀ।ਇਸ ਪ੍ਰਤਿਯੋਗਿਤਾ ਦੇ ਅੰਡਰ-11 ਉਮਰ ਵਰਗ ਵਿੱਚ ਲਕਸ਼ਿਣ ਸ਼ਰਮਾ ਨੇ ਦੂਜਾ ਸਥਾਨ ਹਾਸਲ ਕੀਤਾ।ਇਸੇ ਪ੍ਰਤੀਯੋਗਿਤਾ ਵਿੱਚ ਗੁਰਨਾਜ ਕੌਰ ਫਸਟ ਰਨਰਅਪ ਅਤੇ ਪੈਰਿਜਾ ਦੂਜੀ ਰਨਰਅੱਪ ਰਹੀ।25 ਤੋਂ 27 ਦਸੰਬਰ ਤੱਕ ਲੁਧਿਆਣਾ ਵਿਖੇ ਆਯੋਜਿਤ ਟੇਬਲ ਟੇਨਿਸ ਓਪਨ ਪ੍ਰਤਿਯੋਗਿਤਾ ‘ਚ ਲਕਸ਼ਿਣ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਉਸ ਨੂੰ ਟਰਾਫੀ ਤੇ ਸਰਟੀਫੀਕੇਟ ਸਮੇਤ ਸਾਈਕਲ ਵੀ ਇਨਾਮ ਵਿੱਚ ਮਿਲਿਆ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਸਭ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ ਤੇ ਕੋਚਾਂ ਦੇ ਮਾਰਗਦਰਸ਼ਨ ਦਾ ਨਤੀਜਾ ਹੈ।ਸਕੂਲ ਕਮੇਟੀ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਇਸ ਵਿਸ਼ੇਸ਼ ਉਪਲੱਬਧੀ ‘ਤੇ ਵਧਾਈ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …