ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਦੀਆਂ ਹਦਾਇਤਾਂ ਅਤੇ ਪਰਮਿੰਦਰ ਸਿੰਘ
ਭੰਡਾਲ ਪੀ.ਪੀ.ਐਸ, ਡੀ.ਸੀ.ਪੀ ਲਾਅ ਐਂਡ ਆਰਡਰ ਦੇ ਦਿਸ਼਼ਾ ਨਿਰਦੇਸ਼ਾਂ ‘ਤੇ ਚੋਣ ਪ੍ਰਕਿਰਿਆ ਨੂੰ ਅਮਨ ਪੂਰਵਕ ਢੰਗ ਅਤੇ ਬਿਨਾਂ ਕਿਸੇ ਭੈਅ ਦੇ ਮੁਕੰਮਲ ਕਰਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਕਮਿਸ਼ਨਰੇਟ ਪੁਲਿਸ ਦੀਆਂ ਤਿੰਨਾਂ ਜੋਨਾਂ ਦੇ ਏ.ਡੀ.ਸੀ.ਪੀ ਦੀ ਅਗਵਾਈ ਹੇਠ ਹਲਕਾ ਅਫਸਰਰਾਨ, ਮੁੱਖ ਅਫਸਰਾਨ ਅਤੇ ਅਰਧ ਸੈਨਿਕ ਬਲਾਂ ਦੀਆਂ 3 ਕੰਪਨੀਆਂ ਨਾਲ 2500 ਦੇ ਕਰੀਬ ਪੁਲਿਸ ਫੋਰਸ ਵਲੋਂ ਸ਼ਹਿਰ ਦੇ 3 ਜੋਨਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ।
ਏ.ਡੀ.ਸੀ.ਪੀ, ਸਿਟੀ-1 ਨਵਜੋਤ ਸਿੰਘ ਪੀ.ਪੀ.ਐਸ ਵਲੋਂ ਹਾਲ ਗੇਟ, ਲਹੋਰੀ ਗੇਟ, ਚਾਟੀਵਿੰਡ ਗੇਟ ਅਤੇ ਹੋਰ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ।ਏ.ਡੀ.ਸੀ.ਪੀ ਸਿਟੀ-2 ਪ੍ਰਭਜੋਤ ਸਿੰਘ ਪੀ.ਪੀ.ਐਸ ਵਲੋਂ ਇੰਡੀਆ ਗੇਟ, ਛੇਹਰਟਾ, ਯੂਨੀਵਰਸਿਟੀ, ਕੰਨਟੋਨਮੈਂਟ ਚੌਕ, ਰੇਲਵੇ ਸਟੇਸ਼ਨ, ਲਾਰੰਸ ਰੋਡ ਅਤੇ ਰਣਜੀਤ ਐਵੀਨਿਊ ‘ਚ ਫਲੈਗ ਮਾਰਚ ਕੱਢਿਆ ਜਦਕਿ ਏ.ਡੀ.ਸੀ.ਪੀ-3 ਜੁਗਰਾਜ ਸਿੰਘ ਪੀ.ਪੀ.ਐਸ ਵਲੋ ਗੋਲਡਨ ਗੇਟ, ਮਕਬੂਲਪੁਰਾ ਚੌਂਕ ਤੋਂ ਹੁੰਦੇ ਹੋਏ ਸ਼ਹੀਦ ਉਦਮ ਸਿੰਘ ਨਗਰ ਦੇ ਇਲਾਕੇ ਵਿੱਚ ਅਰਧ ਸੈਨਿਕ ਬਲਾਂ ਦੇ ਨਾਲ ਫਲੈਗ ਮਾਰਚ ਕੀਤਾ ਗਿਆ।
ਸੀਨੀਅਰ ਪੁਲੀਸ ਅਧਿਕਾਰੀਆਂ ਨੇ ਫਲੈਗ ਮਾਰਚ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨਾ ਅਸਲਾ ਲਾਇਸੰਸ ਧਾਰਕਾਂ ਨੇ ਆਪਣੇ ਲਾਇਸੰਸੀ ਹਥਿਆਰ ਜਮ੍ਹਾ ਨਹੀਂ ਕਰਵਾਏ ਉਹ ਜਲਦੀ ਜਮਾ ਕਰਾਉਣ।ਇਸ ਤੋਂ ਇਲਾਵਾ ਕੋਵਿਡ ਨੂੰ ਧਿਆਨ ‘ਚ ਰੱਖਦੇ ਹੋਏ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ।
Check Also
ਭਾਰਤ-ਮੱਧ ਏਸ਼ੀਆ ਆਰਥਿਕ ਸਾਂਝ ਨੂੰ ਨਵੀਂ ਦਿਸ਼ਾ ਦੇਵੇਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੋਜ਼ ਰਿਪੋਰਟ
ਅੰਮ੍ਰਿਤਸਰ, 2 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਭਾਰਤ ਅਤੇ ਮੱਧ ਏਸ਼ੀਆ ਦਰਮਿਆਨ ਆਰਥਿਕ ਸਬੰਧਾਂ ਨੂੰ …
Punjab Post Daily Online Newspaper & Print Media