ਜ਼ਿੰਦਗੀ ਜਿਉਣ ਦਾ ਨਜ਼ਾਰਾ ਆ ਗਿਆ।
ਜਦੋਂ ਆਪਣਿਆਂ ਮੈਨੂੰ ਦਿਲੋਂ ਭੁਲਾ ਲਿਆ।
ਬੋਲਣਾ ਤਾਂ ਬੜੀ ਗੱਲ ਦੂਰ ਦੀ,
ਮੈਨੂੰ ਵੇਖ ਉਨ੍ਹਾਂ ਮੂੰਹ ਘੁਮਾ ਲਿਆ।
ਸਾਨੂੰ ਵੇਖ ਜਿਨੂੰ ਕਦੇ ਚੜ੍ਹਦਾ ਸੀ ਚਾਅ,
ਉਨ੍ਹਾਂ ਹੁਣ ਵੇਖ ਮੱਥੇ `ਵੱਟ ਪਾ ਲਿਆ।
ਰੋਗ ਭਾਵੇਂ ਜਾਨ ਲੇਵਾ ਲੱਗ ਗਿਆ ਮੈਨੂੰ,
ਕਿਸ ਦੀਆਂ ਦੁਆਵਾਂ ਫੇਰ ਵੀ ਬਚਾ ਲਿਆ?
ਘੂਰੀ ਵੱਟ ਹੁਣ ਵੇਖਦੇ ਨੇ ਸਾਰੇ।
ਹੱਕ ਹੋਵੇ ਉਨ੍ਹਾਂ ਦਾ ਜਿਵੇਂ ਮੈਂ ਖਾ ਲਿਆ।
ਪੁੱਛਦੇ ਨੇ ਹਾਲ ਮੇਰਾ ਹੱਸ-ਹੱਸ,
ਬਚਿਆ ਕਿ ਸਮੇਂ ਨੇ ਇਹਨੂੰ ਢਾਹ ਲਿਆ।
ਬੜੀ ਜਾਨ ਅੱਗੇ ਨਾਲੋਂ ਹੋ ਗਈ ਸੌਖੀ,
ਆਪਣਿਆਂ ਦਾ ਜਦ ਮੈਂ ਭੇਤ ਪਾ ਲਿਆ।14012022

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ। ਮੋ- 9855512677
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					